ਕੋਟਫ਼ਤੂਹੀ, 26 ਮਈ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਪਿੰਡ ਠੁਆਣਾ ਤੋਂ ਚੋਰਾਂ ਨੇ ਪਿੰਡ ਮਹਿਰੋਵਾਲ ਦੇ ਸੜਕ 'ਤੇ ਪੈਂਦੇ ਇਕ ਘਰ ਦੇ ਬਾਹਰ ਇੱਕ ਹਵੇਲੀ 'ਚ ਦੋ ਮੱਝਾਂ ਤੇ ਇਕ ਕੱਟਾ ਚੋਰੀ ਕਰ ਲਿਆ | ਇਸ ਸਬੰਧੀ ਪਿੰਡ ਵਾਸੀ ਸੁਖਦੇਵ ਸਿੰਘ ਤੇ ਕਰਮਵੀਰ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਦੌਲਤ ਸਿੰਘ ਦੇ ਘਰ ਦੇ ਬਾਹਰ ਬਣਾਈ ਖੁੱਲ੍ਹੀ ਹਵੇਲੀ 'ਚੋਂ ਰਾਤ ਕਰੀਬ 2 ਵਜੇ ਚੋਰ ਆਏ ਤੇ ਹਵੇਲੀ 'ਚੋਂ 2 ਸੂਈਆਂ ਮੱਝਾਂ ਤੇ ਤਾਏ ਦੇ ਲੜਕੇ ਸੁਖਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦਾ ਇਕ ਕੱਟਾ ਚੋਰੀ ਕਰਕੇ ਘਰ ਦੇ ਪਿਛਲੇ ਪਾਸੇ ਖੇਤਾਂ ਵੱਲ ਦੀ ਲੈ ਗਏ ਤੇ ਘਰ ਤੋਂ ਥੋੜ੍ਹੀ ਦੂਰ ਖੜ੍ਹੀਆਂ 2 ਗੱਡੀਆਂ ਜਿਨ੍ਹਾਂ ਵਿਚੋਂ ਇੱਕ ਠੁਆਣਾ ਦੀ ਚੋਰੀ ਕੀਤੀ ਟਾਟਾ 207 ਗੱਡੀ 'ਚੋਂ ਇੱਕ ਲੱਦਿਆ ਹੋਇਆ ਇੱਕ ਪੁਰਾਣਾ ਇੰਜਨ ਸੜਕ ਕਿਨਾਰੇ ਸੁੱਟ ਕੇ ਉਸ ਵਿਚ ਚੋਰੀ ਕੀਤੀਆਂ ਮੱਝਾਂ ਲੱਦ ਕੇ ਪਿੰਡ ਰਾਹੀ ਪਿੰਡ ਗੋਬਿੰਦਪੁਰ ਤੱਕ ਲੈ ਕੇ ਗਏ, ਜਿਸ ਸਬੰਧੀ ਠੁਆਣਾ ਚੋ ਚੋਰੀ ਕੀਤੀ ਗੱਡੀ ਵਿਚ ਲੱਦੇ ਇੰਜਨ ਦਾ ਡੁੱਲਿ੍ਹਆ ਤੇਲ ਤੇ ਚੋਰੀ ਕੀਤੀ ਗੱਡੀ ਦੇ ਇੰਜਨ ਦਾ ਤੇਲ ਲੀਕ ਹੋਣ ਕਰ ਕੇ ਸਾਰੀ ਸੜਕ ਉੱਪਰ ਡਿਗਣ ਕਾਰਨ ਇਸ ਦਾ ਪਤਾ ਲੱਗਾ | ਇਸ ਚੋਰੀ ਨਾਲ ਪਰਿਵਾਰ ਦਾ ਲਗਪਗ ਢਾਈ ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ |