12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸਾਬਕਾ ਫੁੱਟਬਾਲਰ ਦੇਸ ਰਾਜ ਗੁਰੂ ਮੰਗੂਵਾਲ ਯੂ.ਐੱਸ.ਏ ਨੇ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ

Ad Position 21
No active advertisement
ਅਜੀਤ ਡੈਸਕ 27-05-2026
ਬੰਗਾ, 26 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਦੇ ਸਾਬਕਾ ਫੁੱਟਬਾਲ ਖਿਡਾਰੀ ਦੇਸ ਰਾਜ ਗੁਰੂ ਯੂ ਐੱਸ.ਏ ਨੇ ਫੁੱਟਬਾਲ ਅਕੈਡਮੀ ਮੰਗੂਵਾਲ ਦੇ ਫੁੱਟਬਾਲ ਖਿਡਾਰੀਆਂ ਨੂੰ ਫੁੱਟਬਾਲ ਖੇਡ ਪ੍ਰਤੀ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਆ ਕੇ ਪਿੰਡ ਦੇ ਖੇਡ ਮੈਦਾਨ ਵਿਚ ਮਿਲੇ | ਉਹਨਾਂ ਦੇ ਨਾਲ ਫੁੱਟਬਾਲ ਖਿਡਾਰੀ ਜਸਵਿੰਦਰ ਗੁਰੂ ਉਰਫ ਪੋਲੋ ਸਨ | ਇਸ ਗੱਲ ਦਾ ਇਜ਼ਹਾਰ ਖੇਡ ਲੇਖਕ ਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਨੇ ਕੀਤਾ | ਉਨ੍ਹਾਂ ਦੱਸਿਆ ਕਿ ਦੇਸ ਰਾਜ ਗੁਰੂ ਦੇ ਪਿੰਡ ਆਉਂਣ ਬਾਰੇ ਪ੍ਰਸਿੱਧ ਖੇਡ ਲੇਖਕ ਇਕਬਾਲ ਸਿੰਘ ਜੱਬੋਵਾਲ ਨੇ ਨਿਊਯਾਰਕ ਤੋਂ ਫੋਨ ਕਰਕੇ ਦੱਸਿਆ ਸੀ | ਦੇਸ ਰਾਜ ਦੇ ਤਿੰਨ ਵੱਡੇ ਭਰਾ ਰਾਮ ਲਾਲ, ਬਖਸ਼ੀਸ ਰਾਮ ਅਤੇ ਨਿੰਦਰ ਵੀ ਸਾਡੇ ਨਾਲ ਮੇਰੇ ਪਿੰਡ ਦੀ ਟੀਮ 'ਚ ਖੇਡਦੇ ਰਹੇ ਹਨ | ਇਨ੍ਹਾਂ ਦਾ ਭਤੀਜਾ ਇੰਦਰਜੀਤ ਬੱਬੂ ਮੇਰੇ ਕੋਲ ਫੁੱਟਬਾਲ ਖੇਡਿਆ ਹੈ | ਦੇਸ ਰਾਜ ਬੇਸ਼ੱਕ 25 ਸਾਲ ਬਾਅਦ ਯੂ.ਐੱਸ.ਏ ਤੋਂ ਪਿੰਡ ਆਏ ਹਨ, ਫਿਰ ਵੀ ਫੁੱਟਬਾਲ ਖੇਡ ਤੇ ਖਿਡਾਰੀਆਂ ਦੇ ਨਾਲ ਮੋਹ ਉਸੇ ਤਰ੍ਹਾਂ ਝਲਕ ਰਿਹਾ ਹੈ | ਦੇਸ ਰਾਜ ਗੁਰੂ ਨੇ ਕਿਹਾ ਕਿ ਖਿਡਾਰੀ ਵਾਸਤੇ ਖੇਡ ਇੱਕ ਤਪੱਸਿਆ ਹੈ | ਵਧੀਆ ਖਿਡਾਰੀ ਬਣਨ ਲਈ ਮਿਹਨਤ ਕਰਨੀ ਪੈਂਦੀ ਹੈ | ਜਿਸ ਨਾਲ ਪਿੰਡ ਦਾ ਨਾਂ ਰੌਸ਼ਨ ਹੁੰਦਾ ਹੈ | ਇਸ ਮਗਰੋਂ ਸਰਬਜੀਤ ਮੰਗੂਵਾਲ ਨੇ ਦੇਸ ਰਾਜ ਗੁਰੂ ਨੂੰ ਆਪਣੀ ਕਿਤਾਬ ਫੁੱਟਬਾਲ ਦੇ ਅੰਗ ਸੰਗ ਭੇਂਟ ਕੀਤੀ | ਇਸ ਦੇ ਨਾਲ ਹੀ ਅਕੈਡਮੀ ਦੇ ਕੋਚ ਅਰਿੰਦਰ ਮਨੀ ਅਤੇ ਜਸਵੀਰ ਸਿੰਘ ਜੱਸੀ ਨੰਬਰਦਾਰ ਵੱਲੋਂ ਵੀ ਦੇਸ ਰਾਜ ਗੁਰੂ ਦਾ ਗਰਾਊਾਡ 'ਚ ਆਉਂਣ 'ਤੇ ਧੰਨਵਾਦ ਕੀਤਾ | ਇਸ ਮੌਕੇ ਕੋਚ ਅਰਿੰਦਰ ਮਨੀ ਅਤੇ ਖਿਡਾਰੀਆਂ ਦੇ ਮਾਪੇ ਭਿੰਦਾ ਖਟਕੜ, ਗੋਗਾ, ਬੀਰੂ, ਪੋਲੇ ਸਮੇਤ ਲਖਵਿੰਦਰ ਕੁਮਾਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਵੇਲੀ 'ਚੋਂ 2 ਮੱਝਾਂ ਤੇ ਕੱਟਾ ਚੋਰੀ ਅਗਲੀ ਖ਼ਬਰ ਜ਼ਮੀਨ ਨੂੰ ਠੰਢਿਆਂ ਕਰਨ ਲਈ ਖੇਤਾਂ ਨੂੰ ਨੱਕੋ-ਨੱਕ ਪਾਣੀ ਨਾਲ ਭਰਨਾ ਪਾਣੀ ਦੀ ਬਰਬਾਦੀ-ਪਠਲਾਵਾ ਸੰਸਥਾ ਪੰਜਾਬ ਸਰਕਾਰ...
Ad Position 24