ਮੁਕੰਦਪੁਰ, 26 ਮਈ (ਅਮਰੀਕ ਸਿੰਘ ਢੀਂਡਸਾ)-ਬੀਤੇ ਦਿਨੀਂ ਬੰਗਾ ਤੋਂ ਗੁਣਾਚੌਰ ਦੇ ਦਰਮਿਆਨ ਬਾਈਕ 'ਤੇ ਕੰਮ ਤੋਂ ਆਉਂਦਿਆਂ ਅੱਗੋਂ ਆਵਾਰਾ ਕੁੱਤਾ ਆਉਣ ਕਾਰਨ ਪਿੰਡ ਤਲਵੰਡੀ ਵਾਸੀ 35 ਸਾਲਾ ਨੌਜਵਾਨ ਸੰਤੋਖ ਲਾਲ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋਣ 'ਤੇ ਢਾਹਾਂ ਕਲੇਰਾਂ ਹਸਪਤਾਲ ਵਿਖੇ ਇਲਾਜ ਅਧੀਨ ਦਾਖਲ ਕਰਵਾਇਆ ਗਿਆ ਸੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਨਾਲ ਪਿੰਡ ਤਲਵੰਡੀ ਫੱਤੂ ਸਮੇਤ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ | ਸੈਂਕੜੇ ਸੇਜਲ ਅੱਖਾਂ ਨਾਲ ਸ਼ਮਸ਼ਾਨ ਘਾਟ ਵਿਖੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ, ਹਰਜੋਤ ਕੌਰ ਲੋਹਟੀਆ ਵਾਈਸ ਚੇਅਰਪਰਸਨ ਐਸ.ਸੀ ਕਮਿਸ਼ਨ, ਕੁਲਜੀਤ ਸਰਹਾਲ ਚੇਅਰਮੈਨ, ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ, ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪਰਿਸ਼ਦ, ਭਗਵਾਨ ਦਾਸ ਸੋਨੂੰ ਪ੍ਰਧਾਨ, ਅਮਰ ਨਾਥ, ਸ਼ਾਮ ਲਾਲ, ਕੁਲਵੀਰ ਤਲਵੰਡੀ, ਨਿਰਮਲ ਰਾਮ, ਹਰਮਿੰਦਰ ਸਿੰਘ ਸਰਪੰਚ, ਦਲਜੀਤ ਸਹਿਜਲ, ਸੁਰਿੰਦਰ ਕੁਮਾਰ, ਦਲਬੀਰ ਚੰਦ, ਮਾਸਟਰ ਸੁਖਵਿੰਦਰ ਪਾਲ, ਅਮਰਜੀਤ ਖਟਕੜ, ਨੰਬਰਦਾਰ ਬੂਟਾ ਸਿੰਘ, ਜਸਕਮਲ ਸਿੰਘ, ਡਾ. ਦਲਜੀਤ ਸਿੰਘ ਢਿੱਲੋਂ, ਜੋਗਿੰਦਰ ਰਾਮ, ਜੋਗਾ ਰਾਮ, ਕੁਲਵੰਤ ਰਾਮ, ਰਾਮ ਲੁਭਾਇਆ, ਅਜੇ ਸਿੱਧੂ, ਮਾਸਟਰ ਹੈਪੀ, ਮਨਜੀਤ ਲੇਹਲ ਤੇ ਹੋਰ ਵੀ ਮੌਜੂਦ ਰਹੇ |