12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲੱਖ ਦਾਤਾ ਪੀਰਾਂ ਦੇ ਅਸਥਾਨ ਕੋਟ ਪੱਤੀ ਵਿਖੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 27-05-2026
ਪੱਲੀ ਝਿੱਕੀ, 26 ਮਈ (ਕੁਲਦੀਪ ਸਿੰਘ ਪਾਬਲਾ) - ਲੱਖ ਦਾਤਾ ਪੀਰਾਂ ਦੇ ਅਸਥਾਨ ਪਿੰਡ ਕੋਟਪੱਤੀ ਵਿਖੇ ਸਲਾਨਾ ਜੋੜ ਮੇਲਾ 28 ਅਤੇ 29 ਮਈ ਨੂੰ ਲੱਖ ਦਾਤਾ ਪੀਰ ਦੀ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਕੋਟ ਪੱਤੀ ਤੋਂ ਭੀਣ ਨੂੰ ਜਾਂਦੀ ਸੜਕ ਦੇ ਨਜ਼ਦੀਕ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਐਨ. ਆਰ. ਆਈ ਤੀਰਥ ਸਿੰਘ ਦਿਆਲ, ਬਲਵਿੰਦਰ ਸਿੰਘ ਬਿੱਲਾ ਕੈਨੇਡਾ ਨੇ ਦੱਸਿਆ ਕਿ ਇਸ ਸਲਾਨਾ ਜੋੜ ਮੇਲੇ ਦੀ ਸ਼ੁਰੂਆਤ 28 ਮਈ ਦਿਨ ਵੀਰਵਾਰ ਨੂੰ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ | ਅਤੇ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ | ਇਸ ਦੌਰਾਨ ਸ਼ਾਮ ਨੂੰ ਸੋਨੂੰ ਅਤੇ ਪ੍ਰੇਮ ਦੀ ਪਾਰਟੀ ਵੱਲੋਂ ਕਵਾਲੀਆਂ ਅਤੇ ਨਕਲਾਂ ਜੀਆ ਖਾਨ ਦੀ ਪਾਰਟੀ ਵਲੋਂ ਪੇਸ਼ ਕੀਤੀਆਂ ਜਾਣਗੀਆਂ | ਇਸ ਦੌਰਾਨ 29 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਜਿਸ ਵਿੱਚ ਗਾਇਕ ਸੋਨੀ ਸਰੋਆ, ਗੁਰਨਾਮ ਬੰਗਾ, ਧਰਮਵੀਰ ਸ਼ੌਂਕੀ ਆਪਣਾ ਰੰਗਾ ਰੰਗ ਸਟੇਜ ਪ੍ਰੋਗਰਾਮ ਪੇਸ਼ ਕਰਨਗੇ | ਬਾਅਦ ਦੁਪਹਿਰ ਮਸ਼ਹੂਰ ਗਾਇਕ ਸੁੱਚਾ ਰੰਗੀਲਾ, ਮਨਦੀਪ ਮੈਂਡੀ ਦੀ ਪਾਰਟੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਅਤੇ ਇਸ ਸਲਾਨਾ ਜੋੜ ਮੇਲੇ ਵਿੱਚ ਪੀਰਾਂ ਦੇ ਅਸਥਾਨ 'ਤੇ ਬਾਬਾ ਦਰਸ਼ਨ ਸਿੰਘ ਪੱਲੀ ਝਿੱਕੀ ਵਾਲੇ, ਬਾਬਾ ਸੋਹਣ ਸਿੰਘ ਦੇਨੋਵਾਲ ਕਲਾਂ ਵਾਲੇ, ਬਾਬਾ ਮਦਨ ਸ਼ਾਹ ਭੀਣ ਵਾਲੇ ਅਤੇ ਚੈਂਚਲ ਰਾਮ ਪੱਲੀ ਝਿੱਕੀ ਵਾਲੇ ਆਪਣੀ ਹਾਜ਼ਰੀ ਭਰਨਗੇ | ਇਸ ਦੌਰਾਨ ਸਟੇਜ ਦੀ ਸੇਵਾ ਐਂਕਰ ਰਾਮ ਸਿੰਘ ਪੱਲੀ-ਝਿੱਕੀ ਅਤੇ ਮਨਜੀਤ ਸਿੰਘ ਲੱਲੀਆਂ ਬਾਖੂਬੀ ਨਿਭਾਉਣਗੇ | ਇਸ ਦੌਰਾਨ ਤੀਰਥ ਸਿੰਘ ਦਿਆਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਟੈਂਟ ਦੀ ਸੇਵਾ ਨਿਊ ਜਨਤਾ ਟੈਂਟ ਵਾਲੇ, ਦਾਰਾ ਸਾਊਾਡ ਬੰਗਾਂ ਵਾਲੇ, ਹਲਵਾਈ ਦੀ ਸੇਵਾ ਚਮਨ ਲਾਲ ਕੋਟ ਪੱਤੀ ਅਤੇ ਲਾਈਵ ਨਾਈਨ ਐਕਸ ਪੰਜਾਬ ਵਾਲੇ ਕਰਨਗੇ | ਇਸ ਉਪਰੰਤ ਦੋ ਦਿਨਾਂ ਮੇਲੇ ਦੌਰਾਨ ਪਹੁੰਚੀਆਂ ਸੰਗਤਾਂ ਲਈ ਠੰਢੇ ਮਿੱਠੇ ਜਲ ਅਤੇ ਲੰਗਰਾਂ ਦੀ ਅਤੁੱਟ ਕੀਤੀ ਜਾਵੇਗੀ | ਇਸ ਮੌਕੇ ਬਲਜਿੰਦਰ ਸਿੰਘ ਬਿੱਲਾ ਕੈਨੇਡਾ, ਗੁਰਨਾਮ ਬੰਗਾ, ਕੇਵਲ ਚੰਦ, ਪ੍ਰਦੀਪ ਸਿੰਘ, ਲਭਇਆ ਰਾਮ, ਤਰਸੇਮ ਲਾਲ ਕਾਕੂ, ਕੇਸੀ, ਹਰਜੀਤ ਕਰੀਹਾ, ਸ਼ਨੀ, ਪਰਵਿੰਦਰ ਸਿੰਘ, ਸਨੀ ਰਾਏ, ਅਤੇ ਸੇਵਾਦਾਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੰਬਲੀ ਵਿਖੇ ਪੀਰਾਂ ਦੀ ਦਰਗਾਹ 'ਤੇ ਤਿੰਨ ਦਿਨਾ ਮੇਲਾ ਮਨਾਇਆ ਸੂਫ਼ੀ ਗਾਇਕ ਸਰਦਾਰ ਅਲੀ ਤੇ ਪ੍ਰਵੇਜ਼ ਆਲਮ ਨੇ ਲਾਈਆਂ ਰ... ਅਗਲੀ ਖ਼ਬਰ ਦੁਰਘਟਨਾ ਦੇ ਸ਼ਿਕਾਰ ਸੰਤੋਖ ਲਾਲ ਨੂੰ ਗ਼ਮਗੀਨ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24