ਬਲਾਚੌਰ, 26 ਮਈ (ਦੀਦਾਰ ਸਿੰਘ ਬਲਾਚੌਰੀਆ)-ਤੀਸਰੇ ਘੱਲੂਘਾਰੇ ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਨਿੱਘੀ ਪਵਿੱਤਰ ਯਾਦ ਨੂੰ ਸਮਰਪਿਤ ਸੱਤ ਜੂਨ ਨੂੰ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਕਰਵਾਏ ਜਾਣ ਵਾਲੇ ਮਹਾਨ ਗੁਰਮਤਿ ਸਮਾਗਮ ਦੀ ਤਿਆਰੀ ਸਬੰਧੀ ਪੜਾਅ ਪਿੰਡ ਗੜੀ ਕਾਨੂੰਗੋਆਂ ਵਿਖੇ ਪੰਥ ਸੇਵਕ ਜਥਾ ਦੋਆਬਾ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਮਨਧੀਰ ਸਿੰਘ ਗੜੀ ਦੀ ਦੇਖਰੇਖ ਹੇਠ ਕੀਤੀ ਗਈ | ਜਿਸ ਵਿੱਚ 7 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ, ਪਾਤਸ਼ਾਹੀ ਨੌਵੀਂ ਨਵਾਂਸ਼ਹਿਰ ਵਿਖੇ ਤੀਜਾ ਘੱਲੂਘਾਰਾ ਜੂਨ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਮਹਾਨ ਗੁਰਮਤਿ ਸਮਾਗਮ ਦੀ ਤਿਆਰੀ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਭਾਈ ਮਨਧੀਰ ਸਿੰਘ ਗੜੀ ਨੇ ਦੱਸਿਆ ਕਿ ਗੁਰਮਤਿ ਸਮਾਗਮ ਦੀ ਆਰੰਭਤਾ 7 ਜੂਨ ਨੂੰ ਸਵੇਰੇ ਠੀਕ 10 ਵਜੇ ਕੀਤੀ ਜਾਵੇਗੀ | ਜਿਸ ਵਿੱਚ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | ਇਸ ਇਕੱਤਰਤਾ ਵਿੱਚ ਭਾਈ ਬਲਵੀਰ ਸਿੰਘ ਭੂਤਨਾ, ਜਥੇਦਾਰ ਬਖ਼ਸ਼ੀਸ਼ ਸਿੰਘ ਜਗਤਪੁਰ, ਭਾਈ ਅਵਤਾਰ ਸਿੰਘ ਜਗਤਪੁਰ, ਭਾਈ ਕੁਲਵਿੰਦਰ ਸਿੰਘ ਬੱਬਰ ਮਜਾਰਾ, ਢਾਡੀ ਗਿਆਨੀ ਸਤਨਾਮ ਸਿੰਘ ਭਾਰਾਪੁਰ, ਢਾਡੀ ਹਰਦੀਪ ਸਿੰਘ ਸਾਹਦੜਾ, ਢਾਡੀ ਫਤਹਿ ਸਿੰਘ, ਭਾਈ ਕੁਲਵੰਤ ਸਿੰਘ ਸਹਾਪੁਰ, ਮੋਹਨ ਸਿੰਘ ਮੀਰਪੁਰ, ਭਾਈ ਪ੍ਰਭਜੋਤ ਸਿੰਘ ਰੱਕੜਾਂ ਢਾਹਾਂ, ਭਾਈ ਜਤਿੰਦਰ ਸਿੰਘ ਖ਼ਾਨਪੁਰ, ਭਾਈ ਜਸਵੀਰ ਸਿੰਘ, ਭਾਈ ਸਰਬਪ੍ਰੀਤ ਸਿੰਘ ਆਦਿ ਪੰਥਕ ਸ਼ਖ਼ਸੀਅਤਾਂ ਨੇ ਵੀ ਇਸ ਸਲਾਨਾ ਸਮਾਗਮ ਦੀ ਪਹਿਲੀ ਇਕੱਤਰਤਾ ਦੌਰਾਨ ਵਿਚਾਰਾਂ ਸਾਂਝੀਆਂ ਕੀਤੀਆਂ |