21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਣਕ ਦੇ ਨਾੜ ਨੂੰ ਅੱਗ ਲਗਾਉਣ ਦਾ ਰੁਝਾਨ ਬਰਕਰਾਰ

Ad Position 21
No active advertisement
ਅਜੀਤ ਡੈਸਕ 29-05-2026
ਜਾਡਲਾ, 28 ਮਈ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਵਿਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦਾ ਰੁਝਾਨ ਥੰਮਣ ਦਾ ਨਾਂ ਨਹੀਂ ਲੈ ਰਿਹਾ | ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੇ ਖੇਤੀਬਾੜੀ ਵਿਭਾਗ ਵਲੋਂ ਪਿੰਡ-ਪਿੰਡ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਦੇ ਬਾਵਜੂਦ ਕਿਸਾਨ ਤੂੜੀ ਬਣਾਉਣ ਤੋਂ ਬਾਅਦ ਵੀ ਨਾੜ ਸਾੜ ਰਹੇ ਹਨ | ਰਾਤ ਅਤੇ ਦਿਨ ਵੇਲੇ ਵੱਖ-ਵੱਖ ਥਾਵਾਂ ਤੋਂ ਅੱਗ ਲਗਾਉਣ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ | ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੇ ਹਨ ਕਿ ਨਾੜ ਨੂੰ ਅੱਗ ਨਾ ਲਗਾਈ ਜਾਵੇ | ਵਿਭਾਗ ਦਾ ਤਰਕ ਹੈ ਕਿ ਅੱਗ ਲਗਾਉਣ ਨਾਲ ਵਾਤਾਵਰਨ ਗੰਧਲਾ ਹੁੰਦਾ ਹੈ, ਮਿੱਟੀ ਵਿਚ ਮੌਜੂਦ ਮਿੱਤਰ ਕੀੜੇ ਖਤਮ ਹੋ ਜਾਂਦੇ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਘਟਦੀ ਹੈ | ਨਾੜ ਸਾੜਨ ਨਾਲ ਮਿੱਟੀ ਵਿੱਚਲੇ ਜ਼ਰੂਰੀ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਅਗਲੀ ਫ਼ਸਲ ਦਾ ਝਾੜ ਪ੍ਰਭਾਵਿਤ ਹੁੰਦਾ ਹੈ ਪਰ ਫਿਰ ਵੀ ਕੁਝ ਕਿਸਾਨ ਦੇਰ-ਸਵੇਰ ਖੇਤ ਖਾਲੀ ਕਰਨ ਦੀ ਕਾਹਲ ਵਿਚ ਅੱਗ ਲਾ ਕੇ ਵਾਤਾਵਰਨ ਪ੍ਰਦੂਸ਼ਿਤ ਕਰਨ ਵਿਚ ਯੋਗਦਾਨ ਪਾ ਰਹੇ ਹਨ | ਬੀਤੇ ਦਿਨ ਪਿੰਡ ਲੰਗੜੋਆ ਦੇ ਨਜ਼ਦੀਕ ਦਿਨ ਵੇਲੇ ਕਣਕ ਦੇ ਨਾੜ ਨੂੰ ਲੱਗੀ ਅੱਗ ਸੜਕ ਕਿਨਾਰੇ ਖੜ੍ਹੇ ਦਰਖਤਾਂ ਤੱਕ ਪੁੱਜ ਗਈ | ਸੰਘਣੇ ਧੂੰਏਾ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਵਾਹਨ ਚਾਲਕਾਂ ਨੂੰ ਲੰਘਣ ਵਿਚ ਭਾਰੀ ਮੁਸ਼ਕਿਲ ਪੇਸ਼ ਆਈ | ਧੂੰਏਾ ਨਾਲ ਹਾਦਸੇ ਦਾ ਖ਼ਤਰਾ ਵੀ ਬਣਿਆ ਰਿਹਾ | ਇਸੇ ਤਰ੍ਹਾਂ ਬੀਤੀ ਰਾਤ ਬਲਾਚੌਰ ਬਾਈਪਾਸ ਨੇੜੇ ਠੇਕੇ ਕੋਲ ਵੱਡੇ ਪੱਧਰ 'ਤੇ ਨਾੜ ਨੂੰ ਅੱਗ ਲਾਈ ਗਈ | ਰਾਤ ਸਮੇਂ ਲੱਗੀ ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ | ਪ੍ਰਸ਼ਾਸਨ ਵਲੋਂ ਸਖ਼ਤੀ ਤੇ ਜੁਰਮਾਨੇ ਦੇ ਬਾਵਜੂਦ ਰੁਝਾਨ ਨਾ ਰੁਕਣਾ ਚਿੰਤਾ ਦਾ ਵਿਸ਼ਾ ਹੈ |
Ad Position 22
No active advertisement
ਪਿਛਲੀ ਖ਼ਬਰ ਪਰਲ ਨਿਵੇਸ਼ਕਾਂ ਦੇ ਪੈਸੇ ਦੀ ਵਾਪਸੀ ਲਈ ਇਨਸਾਫ਼ ਦੀ ਅਵਾਜ਼ ਜਥੇਬੰਦੀ ਨੂੰ ਹੋਰ ਵੀ ਮਜ਼ਬੂਤ ਬਣਾਵਾਂਗੇ-ਝਿੱਕਾ ਅਗਲੀ ਖ਼ਬਰ ਰੁੱਖ ਤੇ ਮਨੁੱਖ ਦਾ ਆਪਸੀ ਗੂੜ੍ਹਾ ਰਿਸ਼ਤਾ-ਬਾਗੀ ਬੰਗਾ
Ad Position 24