19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਾਬਾ ਕਿਲੇ ਵਾਲੀ ਸਰਕਾਰ ਦੇ ਦਰਬਾਰ ਵਿਖੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 29-05-2026
ਨਵਾਂਸ਼ਹਿਰ, 28 ਮਈ (ਹਰਮਿੰਦਰ ਸਿੰਘ ਪਿੰਟੂ)-28ਵਾਂ ਸਾਲਾਨਾ ਉਰਸ ਮੁਬਾਰਕ ਕਿਲਾ ਮੁਹੱਲਾ ਤੇ ਮਿੱਲ ਕਾਲੋਨੀ 'ਚ ਸਥਿਤ ਬਾਬਾ ਕਿਲੇ੍ਹ ਵਾਲੀ ਸਰਕਾਰ ਦੇ ਦਰਬਾਰ ਵਿਖੇ ਮੇਲਾ 2 ਜੂਨ ਤੋਂ 4 ਜੂਨ ਤੱਕ ਕਰਵਾਇਆ ਜਾ ਰਿਹਾ ਹੈ | ਦਰਬਾਰ ਦੇ ਸੇਵਾਦਾਰ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਬੇੜਾ ਤਾਰਨ ਦੀ ਰਸਮ 2 ਜੂਨ ਨੂੰ ਦੁਪਹਿਰ 2 ਵਜੇ ਹੋਵੇਗੀ, ਜਿਸ ਤੋਂ ਬਾਅਦ ਸ਼ਾਮ ਨੂੰ ਮਹਿੰਦੀ ਦੀ ਰਸਮ ਹੋਵੇਗੀ | 3 ਜੂਨ ਨੂੰ ਸ਼ਾਮ 5 ਵਜੇ, ਦੀਵਾ ਜਗਾਉਣ ਦੀ ਰਸਮ ਤੋਂ ਬਾਅਦ ਚਾਦਰ ਚੜ੍ਹਾਉਣ ਦੀ ਰਸਮ ਹੋਵੇਗੀ | ਉਪਰੰਤ ਕਵਾਲ ਅਸਰਤ ਅਲੀ ਮਟੋਈ ਅਤੇ ਕਵਾਲ ਇਸ਼ਰਤ ਗੁਲਾਮ ਅਲੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 4 ਜੂਨ ਨੂੰ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਹੋਵੇਗੀ | ਚਾਦਰ ਚੜ੍ਹਾਉਣ ਦੀ ਰਸਮ ਤੋਂ ਬਾਅਦ, ਗਾਇਕ ਮਹੇਸ਼ ਸਾਜਨ ਤੇ ਅੰਮਿ੍ਤ ਸਾਬ ਪ੍ਰੋਗਰਾਮ ਪੇਸ਼ ਕਰਨਗੇ | ਸਟੇਜ ਸਕੱਤਰ ਦੀ ਭੂਮਿਕਾ ਕੁਲਰਾਜ ਮੁਹੰਮਦ ਰਾਜੀ ਨਿਭਾਉਣਗੇ | ਇਸ ਮੌਕੇ ਕਿ੍ਸ਼ਨ ਕੁਮਾਰ ਸਰੀਨ ਵਿਸ਼ੇਸ਼ ਮਹਿਮਾਨ ਹੋਣਗੇ | ਪੀਰਾਂ ਦਾ ਲੰਗਰ ਅਤੁੱਟ ਵਰਤੇਗਾ | ਇਸ ਸਮੇਂ ਇੰਦਰਜੀਤ, ਹਰਪ੍ਰੀਤ ਕੌਰ, ਜਿੰਦਰ, ਪਿ੍ਆ, ਹਰਜਿੰਦਰ, ਨਿਸ਼ਾ, ਪਿ੍ੰਸ, ਕੁਲਵਿੰਦਰ ਕੌਰ, ਅੰਮਿ੍ਤ, ਬਲਵਿੰਦਰ ਕੌਰ, ਗਗਨ ਕੁਮਾਰ, ਸੀਮਾ, ਬਿੱਟੂ, ਪ੍ਰਤੀਕ ਸਿੰਘ, ਵਿਜੇ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹੇ ਗੋਤ ਸਤੀਆਂ ਦੇ ਦਰਬਾਰ 'ਤੇ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ 'ਲੋਕਾਂ ਕੋਲ ਚਲੋ' ਮੁਹਿੰਮ ਤਹਿਤ ਮੀਟਿੰਗ
Ad Position 24