11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਗੁਰਮੇਲ ਸਿੰਘ ਸਿੰਬਲੀ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 02-06-2026
ਮਜਾਰੀ/ਸਾਹਿਬਾ, 1 ਜੂਨ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਦੜਾ ਦੇ ਨੰਬਰਦਾਰ ਤੇ ਪੰਜਾਬੀ ਸਾਹਿਤ ਸਭਾ ਬਲਾਚੌਰ ਦੇ ਵਿੱਤ ਸਕੱਤਰ ਲੇਖਕ ਅਤੇ ਕਾਲਮ ਨਵੀਸ ਗੁਰਜਿੰਦਰ ਸਿੰਘ ਸਾਹਦੜਾ ਦੇ ਨਾਨਾ ਗੁਰਮੇਲ ਸਿੰਘ ਸਿੰਬਲੀ ਨਮਿਤ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਪਿੰਡ ਸਾਹਦੜਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ | ਜਥੇਦਾਰ ਗੁਰਚਰਨ ਸਿੰਘ ਭਾਰਾਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ 'ਮੂੰਹ ਆਈ ਬਾਤ' ਦੇ ਲਿਖਾਰੀ ਹਰਜਿੰਦਰ ਸਿੰਘ ਗੁਲਪੁਰ, ਪੰਜਾਬੀ ਸਾਹਿਤ ਸਭਾ ਬਲਾਚੌਰ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ, ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ, ਪ੍ਰਸਿੱਧ ਢਾਡੀ ਤੇ ਪ੍ਰਚਾਰਕ ਜਸਵੀਰ ਸਿੰਘ ਭੱਠਲ੍ਹ ਖੇੜਾ ਚੱਕ ਨੇ ਸਵ. ਗੁਰਮੇਲ ਸਿੰਘ ਦੇ ਜੀਵਨ ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਸਿੱਖੀ ਵਿਚ ਜੀਵਨ ਅਤੇ ਮੌਤ ਦੇ ਸੰਕਲਪ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਤਰਸੇਮ ਲਾਲ ਚੰਦਿਆਣੀ, ਗਿਆਨੀ ਰਵਿੰਦਰ ਸਿੰਘ ਸਾਹਦੜਾ, ਸਾਬਕਾ ਸਰਪੰਚ ਅਵਤਾਰ ਸਿੰਘ ਸਾਹਦੜਾ, ਹਰਪਾਲ ਸਿੰਘ ਮੱਕੋਵਾਲ, ਹਰਦੀਪ ਸਿੰਘ ਕਲਮ ਗਹੂੰਣ, ਐਡਵੋਕੇਟ ਪ੍ਰਵੇਸ ਖੋਸਲਾ, ਕੈਪਟਨ ਸੁਰਿੰਦਰ ਸਿੰਘ ਸਾਹਦੜਾ, ਭੁਪਿੰਦਰ ਸਿੰਘ ਸਾਹਦੜਾ, ਗੁਰਚਰਨ ਸਿੰਘ ਮਜਾਰੀ ਤੇ ਗੁਰਮੁਖ ਸਿੰਘ ਮਜਾਰੀ (ਭਾਣਜੇ), ਸ੍ਰੀ ਹਰਗੋਬਿੰਦ ਢਾਡੀ ਸਭਾ ਪੰਜਾਬ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਮਹਿੰਦਪੁਰ, ਸਾਬਕਾ ਸਰਪੰਚ ਹਰਭਜਨ ਸਿੰਘ ਹਿਆਤਪੁਰ ਰੁੜਕੀ, ਬੱਬੂ ਪਨੇਸਰ, ਅਜੀਤ ਸਿੰਘ ਗੁਲਪੁਰ, ਚੰਨੀ ਗੁਲਪੁਰੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਨੰਬਰਦਾਰ ਗੁਰਜਿੰਦਰ ਸਿੰਘ ਸਾਹਦੜਾ ਵਲੋਂ ਹਾਜ਼ਰੀਨ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਨੇ 'ਆਪ' ਦੀਆਂ ਨੀਤੀਆਂ 'ਤੇ ਲਗਾਈ ਮੋਹਰ-ਮੰਡੇਰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਗੁਜਰਪੁਰ ਕਲਾਂ ਵਲੋਂ 15 ਸਕੂਲਾਂ 'ਚ ਲਗਾਏ ਕੈਂਪ
Ad Position 24