12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਵਾਂਸ਼ਹਿਰ 'ਚ ਵਿਆਹਿਆਂ ਤੇ ਕੁਆਰਿਆਂ ਦਾ ਫੁੱਟਬਾਲ ਮੈਚ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2026
ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ)-ਡਿਪਟੀ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿਚ ਜੇ. ਐਸ. ਐਫ. ਐਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਗਰਾਊਾਡ ਵਿਚ ਪਿ੍ੰਸੀਪਲ ਦਲਜੀਤ ਸਿੰਘ ਬੋਲਾ ਦੇ ਸਹਿਯੋਗ ਨਾਲ ਸੀਨੀਅਰ ਖਿਡਾਰੀ ਗੁਰਦੀਪ ਭੱਟੀ ਦਾ ਜਨਮ ਦਿਨ ਮਨਾਇਆ | ਇਸੇ ਲੜੀ ਤਹਿਤ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਸੀਨੀਅਰ ਖਿਡਾਰੀ ਗੁਰਦੀਪ ਭੱਟੀ ਨੇ ਜਨਮ ਦਿਨ ਮਨਾਉਂਦਿਆਂ ਇਕ ਰੋਮਾਂਚਕ ਫੁੱਟਬਾਲ ਮੈਚ ਵਿਆਹਿਆਂ ਅਤੇ ਕੁਆਰਿਆਂ ਵਿਚਕਾਰ ਕਰਵਾਇਆ | ਇਸ ਸੰਬੰਧੀ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਨੇ ਦੱਸਿਆ ਕਿ ਇਹ ਮੈਚ ਵਿਆਹੇ 7 ਤੇ ਕੁਆਰੇ 7 ਦੀਆਂ ਟੀਮਾਂ ਵਿਚਕਾਰ ਖੇਡਿਆ | ਜਿਸ ਵਿਚ ਵਿਆਹਿਆਂ ਦੀ ਟੀਮ ਦੇ ਖਿਡਾਰੀਆ ਅਵਤਾਰ ਸਿੰਘ, ਤਰਸੇਮ ਲਾਲ, ਸਰਬਜੀਤ ਸਿੰਘ, ਪ੍ਰਧਾਨ ਅਜੇ ਮਹਿਰਾ ਤੇ ਹੋਰ ਖਿਡਾਰੀਆਂ ਨੇ ਬਾਲ ਬਣਾਉਦਿਆਂ ਇਕ ਬਾਲ ਅਵਤਾਰ ਸਿੰਘ ਨੂੰ ਪਾਇਆ ਤੇ ਉਸ ਨੇ ਇਕ ਦੇ ਬਾਅਦ ਇਕ 2 ਗੋਲ ਕੀਤੇ ਤੇ ਤੀਸਰਾ ਗੋਲ ਤਰਸੇਮ ਲਾਲ ਵਲੋਂ ਕੁਆਰਿਆਂ ਦੀ ਟੀਮ ਦੇ ਖਿਡਾਰੀ ਰਾਹੁਲ ਚੋਪੜਾ ਨੂੰ ਟੈਗਲ ਕਰਦਿਆਂ ਬਾਜ ਵਾਂਗ ਝਪਟ ਮਾਰ ਕੇ ਬਾਲ ਖੋਹਿਆ ਤੇ ਡਿਫੈਂਸ ਨੂੰ ਬੀਟ ਕਰਦਿਆਂ ਬਹੁਤ ਹੀ ਵਧੀਆਂ ਸ਼ੂਟਿੰਗ ਕਰਦਿਆਂ ਗੋਲ ਕੀਤਾ | ਦੂਸਰੇ ਹਾਫ ਵਿਚ ਕੁਆਰਿਆਂ ਦੀ ਟੀਮ ਦੇ ਖਿਡਾਰੀ ਹਰੀਸ ਭਾਟੀਆ ਨੇ ਆਪਣੀ ਟੀਮ ਨੂੰ ਇਕਜੁੱਟ ਕਰਦਿਆਂ ਇਕ ਕਾਉਟਰ ਅਟੈਕ 'ਤੇ ਨੈਰੀ, ਮੈਸੀ, ਮਿਲਖਾ ਸਿੰਘ ਨੇ ਬਾਲ ਰਾਹੂਲ ਚੋਪੜਾ ਨੂੰ ਪਾਇਆ ਗੋਲ ਕੀਤਾ | ਇਸ ਤਰ੍ਹਾਂ ਇਹ ਰੌਮਾਚਿਕ ਫੁੱਟਬਾਲ ਮੈਚ 3-1 ਤੇ ਵਿਆਹਿਆਂ ਦੀ ਟੀਮ ਵਲੋਂ ਜਿੱਤ ਲਿਆ ਗਿਆ | ਤਰਸੇਮ ਲਾਲ ਨੇ ਕਿਹਾ ਕਿ ਸਾਡਾ ਮੈਚ ਦੇਖ ਕੇ ਨਵੇਂ ਖਿਡਾਰੀਆਂ ਤੇ ਦਰਸ਼ਕਾਂ ਨੇ ਬਹੁਤ ਸਲਾਹਣਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਨੇ ਸ਼ਾਹ ਦਰਬਾਰ 'ਤੇ ਭੰਡਾਰਾ ਕਰਵਾਇਆ ਅਗਲੀ ਖ਼ਬਰ ਸੇਵਾ ਮੁਕਤ ਹੋਏ ਇੰਸਪੈਕਟਰ ਸਤਨਾਮ ਸਿੰਘ ਦੀ ਵਿਦਾਇਗੀ ਮੌਕੇ ਬੰਗਾ ਵਿਖੇ ਸਮਾਗਮ ਕਰਵਾਇਆ
Ad Position 24