ਟੱਪਰੀਆਂ ਖੁਰਦ, 1 ਜੂਨ (ਬੂਥਗੜ੍ਹੀਆ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਆਸ਼ਰਮ ਧਾਮ ਝਾਂਡੀਆਂ ਕਲਾਂ ਵਿਖੇ ਗੁਰਗੱਦੀ ਪ੍ਰੰਪਰਾ ਦੇ ਪਰਮ ਸੇਵਕ ਤੇ ਡਾਇਰੈਕਟਰ ਕਮਲ ਚੌਹਾਨ ਵਲੋਂ ਉਨ੍ਹਾਂ ਨੂੰ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ 'ਚ ਅਤੇ ਸ਼ੁਕਰਾਨੇ ਵਜੋਂ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਇਕ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ ਹੋ ਗਿਆ | ਸਮਾਗਮ ਮੌਕੇ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵਲੋਂ ਜਗਤ ਗੁਰੂ ਅਚਾਰੀਆ ਬਾਬਾ ਗਰੀਬ ਦਾਸ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਇਸ ਮੌਕੇ ਜੁੜੀਆਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਅਨਮੋਲ ਪ੍ਰਵਚਨਾਂ ਦੁਆਰਾ ਅਚਾਰੀਆ ਨੇ ਕਿਹਾ ਕਿ ਚੰਗੇ ਕਰਮ ਕਰਨ ਨਾਲ ਹੀ ਜੀਵ ਨੂੰ ਜੀਵਨ 'ਚ ਹਰ ਖੁਸ਼ੀ ਮਿਲੇਗੀ | ਇਸ ਮੌਕੇ ਨਵੇਂ ਬਣੇ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ | ਕਮਲ ਚੌਹਾਨ ਨੇ ਸਵਾ ਲੱਖ ਰੁਪਏ ਦੀ ਦਾਨ ਰਾਸ਼ੀ ਭੂਰੀਵਾਲਿਆਂ ਦੀ ਸੰਸਥਾ ਲਈ ਭੇਟ ਕੀਤੀ | ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਬਾਬਾ ਬਲਦੇਵ ਸਿੰਘ ਅਬਿਆਣਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਹਰਦੀਪ ਕੌਰ ਲਾਲਪੁਰਾ, ਜੀਵਨ ਕੁਮਾਰ ਸੰਜੂ, ੳਾੁਕਾਰ ਚੌਹਾਨ, ਵਿਜੇ ਚੌਹਾਨ, ਨਰੇਸ਼ ਚੌਹਾਨ, ਨਰਿੰਦਰ ਚੌਹਾਨ, ਪਵਨ ਕੁਮਾਰ ਚੌਹਾਨ, ਸੋਹਣ ਚੇਚੀ, ਚੌਧਰੀ ਸੁਭਾਸ਼ ਰਾਮਪੁਰ, ਮਹਿੰਦਰ ਕੋਹਲੀ, ਪ੍ਰੇਮ ਝਾਂਗੜੀਆਂ, ਚੌਧਰੀ ਹੁਸਨ ਲਾਲ ਚੌਹਾਨ, ਰਜਿੰਦਰ ਕਾਲਾ, ਜਸਵਿੰਦਰ ਜਤੋਲੀ, ਸਰਪੰਚ ਲੇਖ ਰਾਮ ਬਾਲੇਵਾਲ, ਕਿ੍ਸ਼ਨ ਲਾਲ ਚੌਹਾਨ, ਸੁਰਿੰਦਰ ਪਾਲ, ਸੁਰਿੰਦਰ ਸੇਠੀ, ਹਰਮਿੰਦਰ ਬਿੰਦੀ, ਨਰਿੰਦਰ ਝਾਂਡੀਆਂ, ਸਰਪੰਚ ਸੰਜੀਵ ਕੁਮਾਰ, ਮਾਸਟਰ ਸੁਭਾਸ਼ ਚੰਦਰ, ਕੈਪਟਨ ਗੁਰਚਰਨ ਦਾਸ, ਲਖਬੀਰ ਲੱਕੀ ਸਰਪੰਚ, ਹਰਜਿੰਦਰ, ਕੁਲਭੂਸ਼ਨ, ਕਰਮ ਚੰਦ ਚੌਹਾਨ, ਕਮਲਜੀਤ ਰੂੜੇਵਾਲ, ਸੁਰੇਸ਼ ਭਾਟੀਆ, ਸੋਹਣ ਲਾਲ ਆਦਿ ਹਾਜ਼ਰ ਸਨ |