ਨਵਾਂਸ਼ਹਿਰ, 7 ਜੂਨ (ਹਰਮਿੰਦਰ ਸਿੰਘ ਪਿੰਟੂ)-ਕਿਲਾ ਮੁਹੱਲਾ ਨਵਾਂਸ਼ਹਿਰ ਵਿਖੇ ਦਰਬਾਰ ਕਿਲੇ ਵਾਲੀ ਸਰਕਾਰ ਦਾ 28ਵਾਂ ਸਾਲਾਨਾ ਜੋੜ ਮੇਲਾ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਸ਼ੂਗਰ ਮਿੱਲ ਕਾਲੋਨੀ ਵਿਖੇ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਖਾਦਿਮ ਬਾਬਾ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਮੇਲੇ ਵਿਚ ਪਹਿਲੇ ਦਿਨ ਬੇੜਾ ਤਾਰਨ ਦੀ ਰਸਮ ਅਦਾ ਕੀਤੀ ਗਈ ਤੇ ਦੂਜੇ ਦਿਨ ਦਰਬਾਰ ਵਿਚ ਚਿਰਾਗ਼ ਰੌਸ਼ਨ ਕੀਤੇ ਗਏ ਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਤੇ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ | ਜਿਸ ਵਿਚ ਇਸ਼ਰਤ ਅਲੀ, ਅਸਰਤ ਅਲੀ ਮਤੋਈ ਵਲੋਂ ਹਾਜ਼ਰੀ ਲਗਾਈ ਗਈ | ਮੇਲੇ ਦੇ ਤੀਜੇ ਦਿਨ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਸੇਵਾਦਾਰ ਤੇ ਕਿਸ਼ਨ ਕੁਮਾਰ ਟੋਨੀ ਵਲੋਂ ਕੀਤੀ ਗਈ | ਸਟੇਜ ਸੰਚਾਲਕ ਦੀ ਭੂਮਿਕਾ ਕੁਲਰਾਜ ਮੁਹੰਮਦ ਵਲੋਂ ਨਿਭਾਈ ਗਈ | ਮੇਲੇ ਦੀ ਸ਼ੁਰੂਆਤ ਗਾਇਕ ਮਹੇਸ਼ ਸਾਜਨ ਵਲੋਂ ਕੀਤੀ ਗਈ | ਇਸ ਤੋਂ ਬਾਅਦ ਰਾਜਨ ਗਿੱਲ ਵਲੋਂ ਆਪਣੇ ਰਿਕਾਰਡ ਧਾਰਮਿਕ ਗੀਤ ਪੇਸ਼ ਕਰਕੇ ਸੰਗਤਾਂ ਤੇ ਫਕੀਰਾਂ ਦੇ ਚਰਨਾਂ 'ਚ ਹਾਜ਼ਰੀ ਭਰੀ | ਇਸੇ ਤਰ੍ਹਾਂ ਅਮਿ੍ਤ ਸਾਬ ਵਲੋਂ ਸੰਗਤਾਂ ਨੂੰ ਮਸਤੀ 'ਚ ਝੂੰਮਣ ਲਗਾ ਦਿਤਾ | ਮੇਲੇ 'ਚ ਸੰਗਤਾਂ ਨੂੰ ਅਸ਼ਰੀਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ 'ਚ ਵਰੁਣ ਸੋਭਤੀ, ਬਾਬਾ ਰਾਜੇਸ਼ ਦਾਸ, ਬਾਬਾ ਕਮਲ ਦਾਸ, ਬਾਬਾ ਮਹਿੰਦਰ ਸ਼ਾਹ ਆਦਿ ਸ਼ਾਮਿਲ ਸਨ |