ਬੰਗਾ, 7 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਐਨ. ਆਰ. ਆਈ. ਜਥੇਦਾਰ ਗਿਆਨ ਸਿੰਘ ਲੰਗੇਰੀ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਕੈਨੇਡਾ ਵਲੋਂ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਬਲਾਕੀਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਮਿਲਣੀ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਫਾਊਾਡੇਸ਼ਨ ਵਲੋਂ ਜਹਾਜ ਹਵੇਲੀ ਦੀ ਸੰਭਾਲ ਸੇਵਾ ਤੇ ਸਮਾਜਿਕ ਖੇਤਰ ਵਿਚ ਹੋ ਰਹੇ ਸੇਵਾ ਕਾਰਜਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ਕਿਰਪਾਲ ਸਿੰਘ ਬਲਾਕੀਪੁਰ ਨੇ ਦੱਸਿਆ ਕਿ ਇਸ ਸੇਵਾ ਲਈ ਅਮਰੀਕਾ ਦੇ ਸੰਧੂ ਭਾਰਾਵਾਂ ਦੇ ਆਰਥਿਕ ਸਹਿਯੋਗ ਨਾਲ ਮੁੱਢ ਬੱਝਿਆ | ਇਸ ਕਾਰਜ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨਾਲ ਤਾਲਮੇਲ ਵਿਚ ਰਹਿੰਦਿਆਂ ਜਹਾਜ ਹਵੇਲੀ ਦੇ ਸੰਭਾਲ ਕਾਰਜ ਚੱਲ ਰਹੇ ਹਨ | ਜਥੇ. ਗਿਆਨ ਸਿੰਘ ਲੰਗੇਰੀ ਨੇ ਉਨ੍ਹਾਂ ਵਲੋਂ ਜਹਾਜ਼ ਹਵੇਲੀ ਦੀ ਵਿਰਾਸਤੀ ਦਿੱਖ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਘਾਲਣਾਂ ਭਰੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਇਨ੍ਹਾਂ ਮਹਾਨ ਇਤਿਹਾਸਕ ਸੇਵਾਵਾਂ ਵਿਚ ਤਨ, ਮਨ ਤੇ ਧਨ ਨਾਲ ਯੋਗਦਾਨ ਪਾਉਣ ਦੀ ਤਮੰਨਾ ਪ੍ਰਗਟਾਈ |