27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੁ. ਸ਼ਹੀਦਾਂ ਸਿੰਘਾਂ ਪਿੰਡ ਲੰਗੇਰੀ ਵਿਖੇ ਸ਼ਹੀਦੀ ਦਿਵਸ ਸੰਬੰਧੀ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 08-06-2026
ਬੰਗਾ, 7 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਲੰਗੇਰੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ | ਉਪਰੰਤ ਗੁਰੂ ਕੇ ਲੰਗਰ ਤੇ ਛਬੀਲ ਦੇ ਜਲ ਵਰਤਾਏ ਗਏ | ਅਸਥਾਨ ਦੇ ਸੇਵਾਦਾਰ ਗਿਆਨ ਸਿੰਘ ਲੰਗੇਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕੈਨੇਡਾ, ਸੋਹਣ ਸਿੰਘ ਲੰਗੇਰੀ, ਹਿਰਦੇਜੀਤ ਸਿੰਘ ਲੰਗੇਰੀ, ਮਨਜਿੰਦਰ ਸਿੰਘ ਮੋਰ, ਸੁਖਜੀਤ ਸਿੰਘ ਰਾਣੂ, ਬੂਟਾ ਸਿੰਘ ਧਾਮੀ ਆਦਿ ਸੇਵਾਦਾਰਾਂ ਦੀ ਅਗਵਾਈ ਵਿਚ ਹੋਏ ਗੁਰਮਤਿ ਸਮਾਗਮ ਦੀ ਆਰੰਭਤਾ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ | ਉਪਰੰਤ ਉੱਘੇ ਕੀਰਤਨੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਕਥਾ ਵਾਚਕਾਂ ਵਲੋਂ ਗੁਰਬਾਣੀ ਵਿਚਾਰ ਦੁਆਰਾ ਹਾਜ਼ਰੀ ਭਰੀ | ਇਸ ਮੌਕੇ ਸੰਗਤਾਂ ਵਿਚ ਬੀਬੀ ਸੁਖਪ੍ਰੀਤ ਕੌਰ ਪੰਚ, ਮੋਹਣ ਲਾਲ ਪੰਚ, ਬੂਟਾ ਸਿੰਘ ਧਾਮੀ, ਬਲਜੀਤ ਸਿੰਘ ਸਾਧਪੁਰੀ, ਹਰਦੀਪ ਸਿੰਘ ਸੋਨੀ, ਦਵਿੰਦਰ ਸਿੰਘ ਲੰਗੇਰੀ, ਮੱਖਣ ਸਿੰਘ ਸਾਧਪੁਰੀ, ਜਸਵਿੰਦਰ ਸਿੰਘ ਲੰਗੇਰੀ, ਸੁਖਪ੍ਰੀਤ ਸਿੰਘ, ਸੋਨੀ ਲੰਗੇਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਇੰਚਾਰਜ ਦਿਨੇਸ਼ ਸੂਰੀ ਵਲੋਂ ਮਨੀਸ਼ ਸਿਸੋਦੀਆ ਨਾਲ ਨਵਾਂਸ਼ਹਿਰ ਦੇ ਮਸਲਿਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਜਥੇ: ਲੰਗੇਰੀ ਵਲੋਂ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਦੇ ਪ੍ਰਧਾਨ ਬਲਾਕੀਪੁਰ ਨਾਲ ਮਿਲਣੀ
Ad Position 24