27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੁੱਧਾ ਮਾਜਰਾ ਦੀ ਬਜ਼ੁਰਗ ਮਾਤਾ ਨੂੰ ਬਿਰਧ ਆਸ਼ਰਮ ਭੇਜਿਆ

Ad Position 21
No active advertisement
ਅਜੀਤ ਡੈਸਕ 08-06-2026
ਰੱਤੇਵਾਲ, 7 ਜੂਨ (ਅਸ਼ੋਕ ਕੁਮਾਰ ਲੀਲ)-ਨੇੜਲੇ ਪਿੰਡ ਸੁੱਧਾ ਮਾਜਰਾ ਦੀ ਇਕ ਬਜ਼ੁਰਗ ਮਾਤਾ ਉਮਰ ਕਰੀਬ 55 ਸਾਲ ਨੂੰ ਮਾਵਾਂ ਦੇ ਆਸ਼ਰਮ ਲਾਡੋਵਾਲ ਲੁਧਿਆਣਾ ਭੇਜਿਆ ਗਿਆ | ਨੰਬਰਦਾਰ ਸੂਬੇਦਾਰ ਮਲਕੀਤ ਸਿੰਘ ਸੁੱਧਾ ਮਾਜਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਿੰਡ ਦੀ ਇਹ ਬਜ਼ੁਰਗ ਔਰਤ ਸ਼ਿੰਦੋ ਪਤਨੀ ਦੀਸ਼ਾ ਦੀ ਦਿਮਾਗ਼ੀ ਹਾਲਾਤ ਠੀਕ ਨਾ ਹੋਣ ਕਰਕੇ ਇਹ ਆਪਣੇ ਘਰ ਤੋਂ ਬਾਹਰ ਗਲੀਆਂ ਵਿਚ ਪ੍ਰੇਸ਼ਾਨੀ ਵਿਚ ਘੁੰਮਦੀ ਰਹਿੰਦੀ ਸੀ | ਇਸ ਦੇ ਘਰਵਾਲਾ ਇਸ ਦੀ ਸਾਂਭ-ਸੰਭਾਲ ਨਹੀਂ ਕਰਦਾ ਸੀ ਅਤੇ ਇਨ੍ਹਾਂ ਦੀ ਇਕ ਬੇਟੀ ਜੋ ਕਿ ਵਿਆਹੀ ਹੋਈ ਹੈ ਉਹ ਵੀ ਆਪਣੀ ਮਾਤਾ ਦੀ ਕੋਈ ਖ਼ਬਰਸਾਰ ਨਹੀਂ ਲੈਂਦੀ ਸੀ | ਕਈ ਵਾਰ ਇਸ ਬਜ਼ੁਰਗ ਮਾਤਾ ਦੇ ਰਿਸ਼ਤੇਦਾਰ ਆਪਣੇ ਘਰ ਲੈ ਜਾਂਦੇ ਸਨ, ਪਰ ਉਥੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਤੇ ਉਨ੍ਹਾਂ ਨੂੰ ਵਗੈਰ ਦੱਸੇ ਆਪਣੇ ਘਰ ਵਾਪਸ ਆ ਜਾਂਦੀ ਸੀ | ਇਸ ਬਜ਼ੁਰਗ ਮਾਤਾ ਦੇ ਹਾਲਤਾਂ ਨੂੰ ਦੇਖਦੇ ਹੋਏ ਮਨੁੱਖਤਾ ਲਈ ਹੱਥ ਸੇਵਾ ਸੁਸਾਇਟੀ ਬਲਾਚੌਰ ਦੇ ਮੁੱਖ ਪ੍ਰਬੰਧਕ ਅਰੋੜਾ ਪੀ. ਪੀ. ਬਲਾਚੌਰ ਨੂੰ ਜਦੋਂ ਇਸ ਮਾਤਾ ਦੇ ਹਾਲਤਾਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮਾਵਾਂ ਦੇ ਆਸ਼ਰਮ ਲਾਡੋਵਾਲ ਲੁਧਿਆਣਾ ਦੀ ਸੰਸਥਾ ਦੀ ਸੰਚਾਲਕ ਡਾ. ਰਣਦੀਪ ਕੌਰ ਸਿੱਧੂ ਨਾਲ ਸੰਪਰਕ ਕਰਕੇ ਇਸ ਮਾਤਾ ਦੇ ਹਾਲਤਾਂ ਬਾਰੇ ਜਾਣੂ ਕਰਵਾਇਆ | ਜਿਸ ਕਰਕੇ ਅੱਜ ਉਨ੍ਹਾਂ ਨੇ ਇਸ ਮਾਤਾ ਦੇ ਘਰ ਆ ਕੇ ਇਸ ਮਾਤਾ ਨੂੰ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਆਪਣੇ ਨਾਲ ਆਪਣੇ ਮਾਵਾਂ ਦੇ ਆਸ਼ਰਮ ਵਿਚ ਲੈ ਗਏ | ਡਾ. ਰਣਦੀਪ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਇਸ ਮਾਤਾ ਦਾ ਦਿਮਾਗ਼ੀ ਇਲਾਜ ਕਰਕੇ ਇਸ ਨੂੰ ਵਾਪਸ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦੇਵਾਂਗੇ | ਇਸ ਮੌਕੇ ਮਾਤਾ ਦੇ ਰਿਸ਼ਤੇਦਾਰ ਪਿੰਡ ਸਿਆਣਾ ਤੋਂ ਅਤੇ ਪਿੰਡ ਵਾਸੀ ਨੰਬਰਦਾਰ ਸੂਬੇਦਾਰ ਮਲਕੀਤ ਸਿੰਘ, ਨੰਬਰਦਾਰ ਜਸਵੰਤ ਸਿੰਘ, ਭੁਪਿੰਦਰ ਸਿੰਘ, ਭੀਮਾ, ਸਰਪੰਚ ਬਲਵੀਰ ਕੌਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ | ਸਰਪੰਚ ਬਲਵੀਰ ਕੌਰ ਨੇ ਸਮਾਜ ਸੇਵੀ ਅਰੋੜਾ ਪੀ. ਪੀ. ਤੇ ਡਾ. ਰਣਦੀਪ ਕੌਰ ਸਿੱਧੂ ਨੂੰ ਹਰ ਸੰਭਵ ਮਦਦ ਦੇਣ ਲਈ ਵਿਸ਼ਵਾਸ ਦਵਾਇਆ ਅਤੇ ਉਨ੍ਹਾਂ ਦਾ ਇਸ ਭਲੇ ਦੇ ਕਾਰਜ ਕਰਨ ਲਈ ਧੰਨਵਾਦ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਯਾਦ 'ਚ ਗੁਣਾਚੌਰ ਵਿਖੇ ਅੱਖਾਂ ਤੇ ਸ਼ੂਗਰ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਜ਼ਿਲ੍ਹਾ ਇੰਚਾਰਜ ਦਿਨੇਸ਼ ਸੂਰੀ ਵਲੋਂ ਮਨੀਸ਼ ਸਿਸੋਦੀਆ ਨਾਲ ਨਵਾਂਸ਼ਹਿਰ ਦੇ ਮਸਲਿਆਂ ਸੰਬੰਧੀ ਮੀਟਿੰਗ
Ad Position 24