ਬੰਗਾ, 7 ਜੂਨ (ਧਰਮਵੀਰ ਪਾਲ)-ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਤੀਜੀ ਬਰਸੀ ਮੌਕੇ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਗੁਣਾਚੌਰ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਸ਼ੂਗਰ ਜਾਂਚ ਕੈਂਪ ਲਗਾਇਆ | ਕੈਂਪ ਦੌਰਾਨ 265 ਤੋਂ ਵੱਧ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ | ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ ਸ਼ਰਧਾ ਸੁਮਨ ਭੇਟ ਕਰਕੇ ਯਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ (ਬਸਪਾ ਪ੍ਰਧਾਨ), ਕੁਲਵਿੰਦਰ ਸਿੰਘ ਢਾਹਾਂ (ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ) ਅਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਸਮੂਹ ਪਰਿਵਾਰ ਵਲੋਂ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਯਾਦ 'ਚ ਲੋੜਵੰਦ ਲੋਕਾਂ ਲਈ ਮੁਫਤ ਕੈਂਪ ਲਗਵਾ ਕੇ ਨਿਸ਼ਕਾਮ ਸੇਵਾ ਕਾਰਜ ਕਰਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਐਸ. ਐਮ. ਓ. ਡਾ. ਕੁਲਦੀਪ ਸਿੰਘ ਤੇ ਉਪਟੋਮੀਟੀਰੀਅਸ ਰਵੀ ਕਾਂਤ ਨੇ ਕੈਂਪ 'ਚ ਆਏ 265 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ | ਕੈਂਪ ਦੌਰਾਨ ਮਰੀਜ਼ਾਂ ਦਾ ਸ਼ੂਗਰ ਟੈਸਟ ਤੇ ਬੀ. ਪੀ. ਦੀ ਵੀ ਮੁਫਤ ਜਾਂਚ ਕੀਤੀ ਗਈ | ਉਪਰੰਤ ਮਰੀਜ਼ਾਂ ਨੂੰ ਮੁਫਤ ਐਨਕਾਂ ਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈ | ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀ ਸੱਜਣਾਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਮੈਡੀਕਲ ਟੀਮ, ਸਟਾਫ਼ ਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਵਾਸੀਆਂ ਦਾ ਧੰਨਵਾਦ ਕੀਤਾ | ਕੈਂਪ 'ਚ ਵਿਦਿਆ ਕੁਮਾਰੀ (ਮਾਤਾ ਜੀ), ਜਸਵਿੰਦਰ ਕੌਰ (ਪਤਨੀ ਸ਼ਹੀਦ ਕੁਲਦੀਪ ਸਿੰਘ), ਭੁਪਿੰਦਰ ਸਿੰਘ (ਬੇਟਾ), ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ), ਪਰਮਜੀਤ ਕੌਰ, ਪਵਨਪ੍ਰੀਤ ਸਿੰਘ, ਚਰਨਜੀਤ ਕੌਰ, ਹਰਜਿੰਦਰ ਸਿੰਘ ਐਮ. ਸੀ., ਮਲਕੀਤ ਮੰਢਾਲੀ, ਮਨੋਹਰ ਕਮਾਮ, ਜਸਵੀਰ ਚਾਹਲ, ਹਰਬਿਲਾਸ ਬਸਰਾ, ਪ੍ਰਦੀਪ ਜੱਸੀ, ਪਰਮਜੀਤ ਮਹਿਰਮਪੁਰੀ, ਜੈ ਪਾਲ ਸੁੰਡਾ, ਸੁਰਿੰਦਰ ਬਖਲੌਰ, ਰਵਿੰਦਰ ਮਹਿਮੀ, ਰਾਮ ਕਿਸ਼ਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਮਾਸਟਰ ਕੇਵਲ ਰਾਮ, ਗੁਰਮੇਜ ਰਾਮ, ਚਮਨ ਲਾਲ ਵਿਰਦੀ, ਹਰਜੀਤ ਸਿੰਘ ਢੇਸੀਆਂ ਕਾਹਨਾ ਢੇਸੀਆਂ, ਗਾਇਕ ਰਾਜ ਦਦਰਾਲ, ਗਾਇਕਾ ਰਾਣੀ ਅਰਮਾਨ, ਕਮਲਜੀਤ ਕੌਰ ਨਵਾਂਸ਼ਹਿਰ, ਰਾਮ ਪ੍ਰਕਾਸ਼, ਫ਼ਕੀਰ ਚੰਦ, ਕੁਲਦੀਪ ਵਿਰਦੀ, ਮੋਹਨ ਲਾਲ, ਅਵਤਾਰ ਸਿੰਘ ਵਿਰਦੀ, ਜਗਦੀਸ਼ ਗੁਰੂ, ਸਤਨਾਮ ਸਿੰਘ, ਵਿਜੇ ਪਾਲ ਸਿੰਘ, ਬਾਬੂ ਬਿੱਕਰ ਰਾਮ, ਗੁਰਦੇਵ ਰਾਮ ਪੰਚ, ਹੈਪੀ ਬੰਗਾ, ਰਾਜ ਕੁਮਾਰ ਸਾਬਕਾ ਪ੍ਰਧਾਨ ਰੋਟਰੀ ਕਲੱਬ ਬੰਗਾ, ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ ਬੰਗਾ, ਪ੍ਰਦੀਪ ਜੱਸੀ, ਸਮੂਹ ਪੰਚਾਇਤ ਮੈਂਬਰਾਨ ਤੇ ਇਲਾਕੇ ਦੇ ਸਮਾਜ ਸੇਵੀ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਤੇ ਵਾਤਾਵਰਨ ਦੀ ਰਾਖੀ ਲਈ ਛਾਂ-ਦਾਰ ਤੇ ਫਲਦਾਰ ਬੂਟੇ ਵੀ ਮੁਫ਼ਤ ਵੰਡੇ ਗਏ |