ਅੱਡਾ ਸਰਾਂ, 11 ਜੂਨ (ਮਸੀਤੀ)-ਪਿੰਡ ਕੰਧਾਲਾ ਜੱਟਾਂ ਵਿਖੇ ਸਥਿਤ ਗੁਰਦੁਆਰਾ ਬਾਬਾ ਬਿਸ਼ਨ ਸਿੰਘ 'ਚ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ 3 ਜੂਨ ਤੋਂ ਲਗਾਇਆ ਦੁਮਾਲਾ ਤੇ ਦਸਤਾਰ ਸਿਖਲਾਈ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ | ਕੈਂਪ 'ਚ 41 ਬੱਚਿਆਂ ਨੇ ਹਿੱਸਾ ਲਿਆ | ਇਸ ਮੌਕੇ ਬੱਚਿਆਂ ਦਾ ਦੁਮਾਲਾ ਤੇ ਦਸਤਾਰ ਦੇ ਤਿੰਨ ਗਰੁੱਪਾਂ 'ਚ ਮੁਕਾਬਲੇ ਕਰਵਾਏ ਗਏ | ਤਿੰਨਾਂ ਗਰੁੱਪਾਂ ਦੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਟਰਾਫ਼ੀ ਤੇ ਸਮਾਰਟ ਘੜੀਆਂ ਦੇ ਕੇ ਸਨਮਾਨਿਤ ਕੀਤਾ | ਮੁਕਾਬਲਿਆਂ 'ਚ ਦੁਮਾਲਾ ਸਜਾਉਣ ਦੇ ਮੁਕਾਬਲੇ 'ਚ ਮਨਪ੍ਰੀਤ ਕੌਰ ਨੇ ਪਹਿਲਾਂ, ਹਰਸਿਮਰਨਪੀਤ ਕੌਰ ਨੇ ਦੂਜਾ ਅਤੇ ਜਵਗੜ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਦਸਤਾਰ ਸਜਾਉਣ ਦੇ ਮੁਕਾਬਲੇ ਵਿਚ 12 ਸਾਲ ਤੋਂ ਘੱਟ ਉਮਰ ਵਰਗ ਵਿਚ ਪ੍ਰਭਨੂਰ ਸਿੰਘ ਪਹਿਲੇ, ਹਰਨੂਰ ਸਿੰਘ ਦੂਜੇ ਤੇ ਹਰਜੋਤ ਸਿੰਘ ਤੀਜੇ ਸਥਾਨ 'ਤੇ ਰਿਹਾ | ਹੋਰ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਟਰਾਫ਼ੀਆਂ ਦਿੱਤੀਆਂ ਗਈਆਂ | ਇਸ ਮੌਕੇ ਅੰਮਿ੍ਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕੈਪਟਨ ਸੁਰਿੰਦਰ ਸਿੰਘ ਸੀ. ਏ., ਮਨਜੀਤ ਸਿੰਘ ਖ਼ਜ਼ਾਨਚੀ, ਤਜਿੰਦਰ ਸਿੰਘ ਬਿੱਲਾ ਉਪ ਖ਼ਜ਼ਾਨਚੀ, ਸੁਖਨਿੰਦਰ ਸਿੰਘ, ਇੰਦਰਜੀਤ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਬਲਸਾਹਿਬ ਸਿੰਘ, ਤਨਵਪ੍ਰੀਤ ਸਿੰਘ, ਹੈੱਡ ਗ੍ਰੰਥੀ ਰਣਜੀਤ ਸਿੰਘ, ਗ੍ਰੰਥੀ ਦਾਨ ਸਿੰਘ, ਗਿਆਨੀ ਗੁਰਮੁੱਖ ਸਿੰਘ,ਦਾਤਾਰ ਸਿੰਘ, ਗੁਰਸਿਮਰਨ ਸਿੰਘ, ਕੁਲਵਿੰਦਰ ਸਿੰਘ, ਦਲਜੀਤ ਸਿੰਘ, ਦਸਤਾਰ ਕੋਚ ਦਿਲਪ੍ਰੀਤ ਸਿੰਘ ਬੁੱਲੋ੍ਹਵਾਲ ਆਦਿ ਹਾਜ਼ਰ ਸਨ |