12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਨੈਸ਼ਨਲ ਫੁੱਟਬਾਲ ਖਿਡਾਰੀ ਦਾ ਟਰੈਕਟਰ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 16-06-2026

ਮਜਾਰੀ/ਸਾਹਿਬਾ, 15 ਜੂਨ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਦੇ ਨੈਸ਼ਨਲ ਫੁੱਟਬਾਲ ਖਿਡਾਰੀ ਭੁਪਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਮਜਾਰੀ ਤਹਿਸੀਲ ਬਲਾਚੌਰ, ਜਿਲਾ ਸ਼ਹੀਦ ਭਗਤ ਸਿੰਘ ਨਗਰ ਜੋ ਇਸ ਵੇਲੇ ਯੂਨਾਈਟਿਡ ਕਲੱਬ ਕਲਕੱਤਾ ਵਲੋਂ ਖੇਡ ਰਿਹਾ ਹੈ, ਜੋ ਸਵ. ਰਵਿੰਦਰ ਸਿੰਘ ਰਵਿੰਦਰੀ ਦਾ ਵੱਡਾ ਭਰਾ ਹੈ। ਇਸ ਖਿਡਾਰੀ ਨੂੰ ਦਮਦਮਾ ਸਾਹਿਬ ਫੁੱਟਬਾਲ ਕਲੱਬ ਪਿੰਡ ਗੁੜੇ ਜ਼ਿਲ੍ਹਾ ਲੁਧਿਆਣਾ ਵਲੋਂ ਕਰਵਾਏ ਫੁੱਟਬਾਲ ਟੂਰਨਾਮੈਂਟ ‘ਚ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਨ ਤੇ ਬੈਸਟ ਪਲੇਅਰ ਵਜੋਂ ਫੋਰਡ ਟਰੈਕਟਰ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਦਾ ਵਾਪਸ ਆਪਣੇ ਨਗਰ ਮਜਾਰੀ ਵਿਖੇ ਪਹੁੰਚਣ ‘ਤੇ ਨਗਰ ਨਿਵਾਸੀਆਂ ਵਲੋਂ ਗੁਰਦਆਰਾ ਸਿੰਘ ਸਭਾ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਪਨੇਸਰ, ਸੁੱਚਾ ਸਿੰਘ, ਦਿਲਾਵਰ ਸਿੰਘ, ਸਿਮਰਨਜੀਤ ਸਿੰਘ, ਹਰਮੇਲ ਸਿੰਘ, ਸੁਰਿੰਦਰ ਸਿੰਘ ਫਿਰਨੀ ਮਜਾਰਾ, ਪਰਵਿੰਦਰ ਸਿੰਘ ਭੱਦੀ, ਹਰਚਰਨ ਸਿੰਘ ਰੱਕੜ, ਖੁਸ਼ਦੀਪ ਸਿੰਘ, ਬਲਵੀਰ ਕੌਰ, ਬਲਜੀਤ ਕੌਰ, ਜਸਦੀਪ ਕੌਰ, ਵਿਸ਼ਾਲੀ, ਵਿੰਦਰ ਕੌਰ, ਬਿਲਮਾ ਦੇਵੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਰਕਾਰ ਹੁਣ ਤੋਂ ਹੀ ਸ਼ੁਰੂ ਕਰੇ ਯੋਗ ਪ੍ਰਬੰਧ-ਮੰਗੂਪੁਰ ਅਗਲੀ ਖ਼ਬਰ ਅਕਾਲੀ ਦਲ ਦੇ ਐਸ. ਸੀ. ਵਿੰਗ ਦਾ ਹਲਕੇ ’ਚ ਵਿਸਥਾਰ ਜਲਦੀ-ਭੱਟੀ
Ad Position 24