02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਖਾਨਪੁਰ ਵਿਖੇ ਅਲਮਸਤ ਬਾਬਾ ਨਰਾਇਣ ਦਾਸ ਦੇ ਮੇਲੇ ਵਿੱਚ ਗਾਇਕ ਚੰਨੀ ਗਿੱਲ ਨੇ ਲਾਗਏ ਚਾਰ ਚੰਨ

Ad Position 21
No active advertisement
ਅਜੀਤ ਡੈਸਕ 25-06-2026

ਗੁਣਾਚੌਰ, 24 ਜੂਨ (ਅਮਰੀਕ ਕਟਾਰੀਆ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਨਗਰ ਖਾਨਪੁਰ ਵਿਖੇ ਅਲਮਸਤ ਬਾਬਾ ਸਾਈਂ ਲੋਕ 108 ਨਰੈਣ ਦਾਸ ਦਾ ਸਲਾਨਾ ਤਿੰਨ ਦਿਨਾਂ ਜੋੜ ਮੇਲਾ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸੇਵਕਾਂ ਵਲੋਂ ਦੋ ਸ਼੍ਰੀ ਆਖੰਡ ਪਾਠਾਂ ਦੇ ਭੋਗ ਸ਼ਰਧਾ ਨਾਲ ਪਵਾਏ ਗਏ। ਮੇਲੇ ਦੇ ਦੂਸਰੇ ਦਿਨ ਰਾਜਾ ਸਾਈਂ ਖੁਸਰੋਪੁਰ ਵਾਲਿਆਂ ਦੀ ਰਹਿਨੁਮਾਈ ਵਿੱਚ ਸੰਗਤਾਂ ਸੰਗ ਮਹਿੰਦੀ ਦੀ ਰਸਮ ਕੀਤੀ ਗਈ। ਮੇਲੇ ਦੇ ਆਖਰੀ ਦਿਨ ਬਾਬਾ ਸਾਂਈ ਲੋਕ ਅਤੇ ਗੁਰੂ ਦੇ ਜੈਕਾਰਿਆਂ ਵਿੱਚ ਢੋਲ ਨਗਾਰਿਆਂ ਨਾਲ ਝੰਡਾ ਸਾਹਿਬ ਚੜਾਏ ਗਏ। ਮੇਲੇ ਵਿੱਚ ਗਾਇਕਾਂ ਮੁਖਤਿਆਰ ਝੱਮਟ, ਨੀਰਜ, ਦਲਵੀਰ ਸਾਬਰ, ਕੌਰ ਸਿਸਟਰ, ਸਾਬਰੀ ਸਾਬ, ਪ੍ਰੋਫ. ਰਾਮਪਾਲ ਬੰਗਾ, ਰਮਤਾ, ਰਣਜੀਤ ਕੌਰ, ਮਨੀਮਾਨ, ਮੁਬਾਰਕ ਅਲੀ ਅਤੇ ਚੰਨੀ ਗਿੱਲ ਹੋਰਾਂ ਭਰਵੀਂ ਹਾਜ਼ਰੀ ਭਰੀ ਮੇਲਾ ਲੁੱਟਦਿਆਂ ਮੇਲੇ ਵਿੱਚ ਸੁਰੀਲੇ ਤੇ ਬਾਕਮਾਲ ਗਾਇਕ ਚੰਨੀ ਗਿੱਲ ਨੇ ਆਪਣੀ ਸੂਫ਼ੀ ਤੇ ਵਿਲੱਖਣ ਗਾਇਕੀ ਰਾਹੀਂ ਸਭ ਸੰਗਤਾਂ ਨੂੰ ਨੱਚਣ ਤੇ ਝੂੰਮਣ ਲਾ ਦਿੱਤਾ। ਅਲਮਸਤ ਬਾਬਾ ਨਰੈਣ ਦਾਸ ਸਾਈਂ ਲੋਕ ਟਰੱਸਟ ਚੇਅਰਮੈਨ ਹੰਸਰਾਜ ਬੰਗਾ, ਰਾਜਾ ਸਾਈਂ ਖੁਸਰੋਪੁਰ, ਇੰਜੀਨੀਅਰ ਨਰਿੰਦਰ ਬੰਗਾ, ਪ੍ਰਧਾਨ ਚਮਨ ਲਾਲ ਬੰਗਾ, ਉਪ ਪ੍ਰਧਾਨ ਦਵਿੰਦਰ ਬੰਗਾ, ਕੁਲਵਿੰਦਰ ਰੱਤੂ ਕੈਸ਼ੀਅਰ, ਸੋਮਨਾਥ ਬੰਗਾ, ਗੋਬਿੰਦ ਬੰਗਾ, ਬਲਜਿੰਦਰ ਸੁੰਮਨ, ਸੁਰਜੀਤ ਰੱਤੂ, ਹਰਨਾਮ ਦਾਸ ਬੰਗਾ, ਤਿਲਕਰਾਜ ਬੰਗਾ, ਜਸਪਾਲ ਬੰਗਾ, ਹਰਚਰਨ ਬੰਗਾ, ਕਸ਼ਮੀਰ ਬੰਗਾ, ਸੌਦਾਗਰ ਬੰਗਾ, ਜਗਨ ਨਾਥ ਬੰਗਾ, ਸਰਪੰਚ ਅਵਤਾਰ ਕੌਰ ਆਦਿ ਨੇ ਕਲਾਕਾਰਾਂ ਅਤੇ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਬਚੜਾਪੱਤੀ ਗੁਰੁਦੁਆਰਾ ਸਾਹਿਬ ਵਲੋਂ ਛਬੀਲ ਤੇ ਕੋਲਡ ਕੌਫ਼ੀ ਦੇ ਲੰਗਰ ਲਗਾਏ ਗਏ। ਗੁਰੂ ਕੇ ਲੰਗਰ ਅਤੁੱਟ ਵੀ ਵਰਤਾਏ ਗਏ। ਪ੍ਰਤਾਪ ਸਿੰਘ ਬੰਗਾ ਵਲੋਂ ਸਟੇਜ ਸੰਚਾਲਨ ਬਾਖੂਬੀ ਨਿਭਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਟੀ.ਬੀ ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਜਾਂਚ ਤੇ ਇਲਾਜ ਜ਼ਰੂਰੀ -ਡਾ. ਗੀਤਾਂਜਲੀ ਸਿੰਘ ਅਗਲੀ ਖ਼ਬਰ ਮੈਡਮ ਮੋਨਿਕਾ ਵਾਲੀਆ ਬਣੇ ਨਗਰ ਕੌਂਸਲ ਬੰਗਾ ਦੇ ਪ੍ਰਧਾਨ
Ad Position 24
No active advertisement