15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਦੋਆਬਾ ਕਾਲਜ ਛੋਕਰਾਂ ਵਿਖੇ ਕਰਵਾਇਆ ਵਿਸ਼ਾਲ ਸੈਮੀਨਾਰ

Ad Position 21
No active advertisement
ਅਜੀਤ ਡੈਸਕ 26-06-2026

ਰਾਹੋਂ, 25 ਜੂਨ (ਉਂਕਾਰ ਸਿੰਘ ਰਾਠੋਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ ‘ਨਸ਼ਾ ਮੁਕਤ ਭਾਰਤ ਸਪਤਾਹ 2026’ ਦੇ ਇਕ ਹਫਤੇ ਦੀਆਂ ਗਤੀਵਿਧੀਆਂ ਦੀ ਲਗਾਤਰਤਾ ਵਿਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ (ਰਿਟਾ. ਆਈ. ਏ. ਐਸ.), ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਸੰਬੰਧ ਵਿਚ ਸੈਮੀਨਾਰ ਦੀਨ ਦਿਆਲ ਉਪਾਧਿਆਇ ਸਕਿੱਲ ਡਿਵੈਲਪਮੈੰਟ ਸੈਂਟਰ ਦੇ ਆਰੀਅਨ ਐਜੂਕੇਸ਼ਨ ਟਰੱਸਟ ਵਿਖੇ (ਦੋਆਬਾ ਗਰੁੱਪ ਆਫ ਕਾਲਜ) ਪਿੰਡ ਛੋਕਰਾਂ ਨੇੜੇ ਰਾਹੋਂ ਵਿਖੇ ਕਰਵਾਇਆ। ਸੈਮੀਨਾਰ ਦੀ ਪ੍ਰਧਾਨਗੀ ਸ. ਚਮਨ ਸਿੰਘ (ਪ੍ਰਾਜੈਕਟ ਡਾਇਰੈਕਟਰ) ਰੈੱਡ ਕਰਾਸ ਆਈ. ਆਰ. ਸੀ. ਏ., ਨਵਾਂਸ਼ਹਿਰ ਨੇ ਕੀਤੀ। ਇਹ ਦਿਨ ਇਸ ਸਾਲ ਦੀ ਥੀਮ ਨਸ਼ਾ ਮੁਕਤ ਭਾਰਤ ਅਭਿਆਨ-ਵਿਕਸਤ ਭਾਰਤ ਦੀ ਪਹਿਚਾਣ ਦੇ ਆਧਾਰ ’ਤੇ ਮਨਾਇਆ। ਸੈਮੀਨਾਰ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਸੌਂਧੀ, ਡੀ. ਐਸ. ਪੀ. ਨਵਾਂਸ਼ਹਿਰ ਸਨ। ਇਸ ਮੌਕੇ ਦੇ ਵਿਸ਼ੇਸ਼ ਮਹਿਮਾਨ ਡਾ. ਰਾਜਨ ਸ਼ਾਸ਼ਤਰੀ (ਮਨੋਰੋਗਾਂ ਦੇ ਮਾਹਿਰ, ਸਿਵਲ ਹਸਪਤਾਲ ਨਵਾਂਸ਼ਹਿਰ) ਨੇ ਅੱਜ ਦੇ ਸਮੇਂ ਵਿਚ ਨੌਜਵਾਨਾਂ ਦੇ ਨਸ਼ੇ ਦੇ ਆਦੀ ਹੋਣ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਨਸ਼ਾ ਇਕ ਮਾਨਸਿਕ ਬਿਮਾਰੀ ਹੈ। ਮੁੱਖ ਮਹਿਮਾਨ ਅਮਨਦੀਪ ਸਿੰਘ ਸੌਂਧੀ, ਡੀ. ਐਸ. ਪੀ. ਨਵਾਂਸ਼ਹਿਰ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ. ਚਮਨ ਸਿੰਘ, ਪ੍ਰਾਜੈਕਟ ਡਾਇਰੈਕਟਰ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਇਸ ਸਾਲ ਦੀ ਥੀਮ ਨੂੰ ਮੁੱਖ ਰੱਖਦਿਆਂ ਨਸ਼ਾ ਮੁਕਤ ਭਾਰਤ ਅਭਿਆਨ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ। ਨਰਿੰਦਰ ਸਿੰਘ ਭਾਰਟਾ (ਪ੍ਰਧਾਨ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ, ਨਵਾਂਸ਼ਹਿਰ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜੀਤ ਰਾਮ ਹਿਆਲਾ (ਵਾਤਾਵਰਨ ਸੇਵਾ ਸੁਸਾਇਟੀ, ਰਾਹੋਂ) ਨੇ ਵੱਧ ਤੋਂ ਵੱਧ ਤੋਂ ਬੂਟੇ ਲਗਾਉਣ ਬਾਰੇ ਕਿਹਾ। ਗੁਰਪ੍ਰੀਤ ਸਿੰਘ (ਓ. ਐਸ. ਟੀ. ਸੈਂਟਰ ਨਵਾਂਸ਼ਹਿਰ) ਨੇ ਐਚ. ਆਈ. ਵੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਰਾਜ ਕੁਮਾਰ (ਸੋਸਲ ਮੁਬਲਾਈਜੇਸ਼ਨ ਅਫਸਰ) ਨੇ ਸਰਕਾਰ ਵਲੋਂ ਸ਼ੁਰੂ ਕੀਤੇ ਰੁਜਗਾਰ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀ ਅਨੂਪ੍ਰੀਤ ਤੇ ਰਤਨਜੋਤੀ, ਕੋਮਲ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਗਾਇਕ ਅਮਿਤ ਅਨਵਰ ਵਲੋਂ ਗੀਤ ਪੇਸ਼ ਕੀਤਾ। ਵਾਤਾਵਰਨ ਸੇਵਾ ਸੁਸਾਇਟੀ, ਰਾਹੋਂ ਵਲੋਂ ਬੂਟੇ ਲਗਾਏ ਗਏ ਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ। ਸ੍ਰੀਮਤੀ ਕਮਲਜੀਤ ਕੌਰ, ਕੌਂਸਲਰ ਨੇ ਸਾਰੀਆਂ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿਨੇਸ਼ ਕੁਮਾਰ, ਵਿਜੇ ਕੁਮਾਰ, ਕੁਲਵੰਤ ਸਿੰਘ, ਦੀਪਕ ਚੋਪੜਾ, ਨਰਿੰਦਰਪਾਲ, ਦਲਜੀਤ ਕੌਰ ਕੌਂਸਲਰ, ਡਾ. ਰਮੇਸ਼ ਚੋਪੜਾ, ਲਾਲਾ ਅਮਰ ਨਾਥ, ਗੁਰਦੇਵ ਬੱਤਰਾ, ਵਿੱਕੀ, ਅਮਿਤ ਅਨਵਰ, ਦੇਸ ਰਾਜ ਬਾਲੀ, ਏਵਨ ਸਿੰਘ, ਹਰਪਾਲ ਸਿੰਘ, ਬਹਾਦਰ ਸਿੰਘ ਸੁੱਜੋਂ, ਬਲਵਿੰਦਰ ਨਾਨੋਵਾਲੀਆ, ਉਂਕਾਰ ਸਿੰਘ, ਅਮਿਤ ਅਨਵਰ, ਜੀਤ ਰਾਮ ਹਿਆਲਾ, ਰਾਮ ਸਾਹਿਲ, ਅਮਰ ਚੰਦ ਚੁੱਘ, ਰਮੇਸ਼ ਕੁਮਾਰ ਚੋਪੜਾ, ਗੁਰੂਦੇਵ ਬੱਤਰਾ, ਏਵਨ, ਸਮੂਹ ਸਟਾਫ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਚੌਧਰੀ ਅਸ਼ੋਕ ਕਟਾਰੀਆ ਦੀ ਅਗਵਾਈ ਹੇਠ ਭੱਦੀ ਵਿਖੇ ਕਈ ਪਰਿਵਾਰ ‘ਆਪ’ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਬਾਬਾ ਹਾਲ ਮਸਤ ਜੋੜ ਮੇਲਾ ਪਹਿਲੀ ਤੋਂ ਸ਼ੁਰੂ
Ad Position 24