15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਭਾਈ ਭੁਪਿੰਦਰ ਸਿੰਘ ਨੇ ਮੈਨੇਜਰ ਦਾ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 26-06-2026

ਬੰਗਾ, 25 ਜੂਨ (ਸੁਰਿੰਦਰ ਸਿੰਘ ਕਰਮ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਂਦੋਵਾਲ-ਬੰਗਾ ਦੇ ਮੈਨੇਜਰ ਦਾ ਅਹੁਦਾ ਭਾਈ ਭੁਪਿੰਦਰ ਸਿੰਘ ਹੋਰਾਂ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਸ਼ਹੀਦਾਂ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਤੌਰ ਮੈਨੇਜਰ ਸੇਵਾਵਾਂ ਨਿਭਾਈਆਂ ਹਨ। ਇਸ ਤੋਂ ਪਹਿਲਾਂ ਇਸ ਗੁਰੂ ਘਰ ਵਿਖੇ ਬਤੌਰ ਮੈਨੇਜਰ ਸੇਵਾਵਾਂ ਨਿਭਾ ਰਹੇ ਮੈਨੇਜਰ ਭਾਈ ਹਰਭਜਨ ਸਿੰਘ ਇਥੋਂ ਬਦਲ ਕੇ ਚਲੇ ਗਏ ਹਨ। ਨਵੇਂ ਤਾਇਨਾਤ ਹੋਏ ਮੈਨੇਜਰ ਨੂੰ ਅਹੁਦੇ ’ਤੇ ਬਿਠਾਉਣ ਦੀ ਰਸਮ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ ਅਤੇ ਮੈਨੇਜਰ ਭਾਈ ਭੁਪਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਭਾਈ ਪਲਵਿੰਦਰ ਸਿੰਘ ਗ੍ਰੰਥੀ ਅਤੇ ਕਥਾਵਾਚਕ, ਭਾਈ ਦੇਸਾ ਸਿੰਘ ਗ੍ਰੰਥੀ, ਭਾਈ ਅੰਮ੍ਰਿਤਪਾਲ ਸਿੰਘ ਖਜ਼ਾਨਚੀ, ਭਾਈ ਹਰਨੇਕ ਸਿੰਘ ਐਕਾਊਂਟੈਂਟ, ਅਮਰੀਕ ਸਿੰਘ ਨੰਬਰਦਾਰ ਜੀਂਦੋਵਾਲ, ਭਾਈ ਹਰਵਿੰਦਰ ਸਿੰਘ ਸਟੋਰ ਕੀਪਰ, ਪ੍ਰਭਜੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੰਬੰਧੀ ਬੰਗਾ ’ਚ ਛਬੀਲ ਲਗਾਈ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24