15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੰਬੰਧੀ ਬੰਗਾ ’ਚ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 26-06-2026

ਬੰਗਾ, 25 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਅਰਜਨ ਦੇਵ ਜੀ ਤੇ ਬਾਬਾ ਜਵਾਹਰ ਸਿੰਘ ਦੀ ਯਾਦ ’ਚ ਮੇਨ ਰੋਡ ਬੰਗਾ ਨੇੜੇ ਪਿੰਡ ਜੀਂਦੋਵਾਲ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਥੋਂ ਦੇ ਦੁਕਾਨਦਾਰਾਂ ਨੇ ਇਸ ਛਬੀਲ ਵਿਚ ਵੱਡਾ ਯੋਗਦਾਨ ਪਾਇਆ। ਇਸ ਮੌਕੇ ਠੰਢ ਮਿੱਠੇ ਜਲ ਨਾਲ ਸੰਗਤਾਂ ਨੂੰ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ। ਇਸ ਮੌਕੇ ਹਾਜ਼ਰ ਮੈਂਬਰਾਂ ਵਿਚ ਵਾਰਡ ਨੰ. 10 ਦੇ ਕੌਂਸਲਰ ਲਵਲੀਨ ਗਗਨ, ਪਰਮਜੀਤ ਸਿੰਘ, ਗਿ. ਸੁਖਵਿੰਦਰ ਸਿੰਘ ਗੋਬਿੰਦਪੁਰੀ, ਸੰਜੀਵ ਕੁਮਾਰ, ਗੁਰਜੀਤ ਗਾਂਧੀ ਆਰਟ, ਗਗਨ, ਬਲਵਿੰਦਰ, ਸੁਰਿੰਦਰ ਪਾਲ, ਬੀਬੀ ਕਮਲੇਸ਼, ਨੀਛੂ, ਕੁਲਵਿੰਦਰ, ਜਸਵਿੰਦਰ, ਸੋਮਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਚੁਸ਼ਮਾ ਵਿਖੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਭਾਈ ਭੁਪਿੰਦਰ ਸਿੰਘ ਨੇ ਮੈਨੇਜਰ ਦਾ ਅਹੁਦਾ ਸੰਭਾਲਿਆ
Ad Position 24