ਘੁੰਮਣਾਂ, 25 ਜੂਨ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ’ਚ ਲੱਖਦਾਤਾ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਬਾਬਾ ਬੂਟੇ ਸ਼ਾਹ ਦੀ ਰਹਿਨੁਮਾਈ ਹੇਠ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ। ਚਾਦਰ ਤੇ ਝੰਡੇ ਦੀ ਰਸਮ ਕਰਨ ਉਪਰੰਤ ਆਰਜੂ ਨਵਾਂਸ਼ਹਿਰ ਵਾਲੇ ਨਕਾਲ ਪਾਰਟੀ ਨੇ ਨਕਲਾਂ ਪੇਸ਼ ਕੀਤੀਆਂ। ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਦਾ ਮਾਣ ਸਨਮਾਨ ਕੀਤਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਬਿੱਲਾ, ਯੋਗੇਸ਼ ਕੁਮਾਰ ਬਿੱਟੂ, ਹੁਸਨ ਸਿੰਘ ਘੁੰਮਣ, ਰੇਸ਼ਮ ਸਿੰਘ ਘੁੰਮਣ, ਧਰਮਪਾਲ, ਹਰਜਿੰਦਰ ਸਿੰਘ, ਓਮ ਪ੍ਰਕਾਸ਼, ਸੁਰਜੀਤ ਲਾਲ, ਸਤਨਾਮ ਸੱਤੀ, ਬਿੱਟੂ ਬੰਗਾ, ਬਲਜਿੰਦਰ ਘੁੰਮਣ, ਫੌਜੀ ਘੁੰਮਣ, ਲੱਖਾ ਸਿੰਘ, ਪਰਮਜੀਤ ਘੁੰਮਣ, ਸੰਦੀਪ, ਕੁਲਵਿੰਦਰ ਸਿੰਘ ਘੁੰਮਣ, ਦਲਜੀਤ ਸਿੰਘ ਤੇ ਨਗਰ ਨਿਵਾਸੀ ਹਾਜ਼ਰ ਸਨ।
ਘੁੰਮਣਾਂ ’ਚ ਲੱਖ ਦਾਤਾ ਦਰਬਾਰ ’ਤੇ ਮੇਲਾ ਮਨਾਇਆ
ਅਜੀਤ ਡੈਸਕ
26-06-2026