ਨਵਾਂਸ਼ਹਿਰ, 26 ਜੂਨ (ਜਸਬੀਰ ਸਿੰਘ ਨੂਰਪੁਰ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਮੀਰਪੁਰ ਜੱਟਾਂ ਵਿਖੇ ਬੂਟਾ ਸਿੰਘ ਸੋਹਲ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਪਹੁੰਚੇ, ਜਿਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਤੇ ਅਮਰੀਕਾ ਫ੍ਰੀ ਟਰੇਡ ਡੀਲ ਤੋਂ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਜਥੇਬੰਦੀ ਦੇ ਪਰਿਵਾਰ ਵਿਚ ਵਾਧਾ ਕਰਦੇ ਹੋਏ ਸੁਖਦੇਵ ਸਿੰਘ ਮੀਰਪੁਰ ਜੱਟਾਂ ਨੂੰ ਯੂਥ ਪ੍ਰਧਾਨ ਜ਼ਿਲ੍ਹਾ ਨਵਾਂਸ਼ਹਿਰ ਨਿਯੁਕਤ ਕੀਤਾ। ਇਸ ਮੌਕੇ ਲੋਕਾਂ ਨੂੰ ਜਥੇਬੰਦੀ ਦੇ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਯੂਥ ਪ੍ਰਧਾਨ ਸੁਖਦੇਵ ਸਿੰਘ ਮੀਰਪੁਰ ਜੱਟਾਂ ਨੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਲਈ ਮੈਂ ਦਿਨ ਰਾਤ ਕੰਮ ਕਰਾਂਗਾ ਅਤੇ ਜਥੇਬੰਦੀ ਵਿਚ ਵੱਧ ਤੋਂ ਵੱਧ ਨੌਜਵਾਨ ਵੀਰਾਂ-ਭੈਣਾਂ ਨੂੰ ਜੋੜਾਗਾ, ਤਾਂ ਜੋ ਜਥੇਬੰਦੀ ਦੇ ਪਰਿਵਾਰ ਵਿਚ ਹੋਰ ਵਾਧਾ ਹੋ ਸਕੇ। ਇਸ ਮੌਕੇ ਤਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਗੁਰਦੀਪ ਸਿੰਘ ਸੋਨੀ ਚੌਲਟੀ ਖੇੜੀ ਸਲਾਹਕਾਰ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਲੱਖਾ ਸਿੰਘ ਨੰਬਰਦਾਰ ਸੋਟੀ ਜਨਰਲ ਸਕੱਤਰ ਪੰਜਾਬ, ਜਗਜੀਤ ਸਿੰਘ ਚੌਲਟੀ ਖੇੜੀ ਜ਼ਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ, ਗੁਰਚੈਨ ਸਿੰਘ ਭਾਉ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅਮਰਿੰਦਰ ਸਿੰਘ ਅਲੂਣਾ, ਸੋਨੂੰ ਕਵਾਰਟਰ, ਲਖਬੀਰ ਸਿੰਘ ਪੰਚ ਚੌਲਟੀ ਖੇੜੀ, ਚਰਨ ਦਵਿੰਦਰ ਸਿੰਘ ਮੋਹਾਲੀ, ਸੁਭਾਸ ਸਿੰਘ ਸਰਪੰਚ ਮੀਰਪੁਰ ਜੱਟਾਂ, ਜੋਬਨ ਸਿੰਘ, ਕਾਲਾ ਸਿੰਘ, ਜਸਕਰਨ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ, ਸ਼ੀਸ਼ਨ ਸਿੰਘ, ਮੋਹਣ ਸਿੰਘ, ਰਾਜ ਸਿੰਘ, ਕੇਵਲ ਸਿੰਘ, ਪੱਪੂ ਸਿੰਘ, ਕਸ਼ਮੀਰ ਸਿੰਘ, ਜਗਰੂਪ ਸਿੰਘ, ਹਰਕੀਰਤ ਸਿੰਘ ਆਦਿ ਹਾਜ਼ਰ ਸਨ।