02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸੰਤ ਬਾਬਾ ਖੇਮ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-06-2026

ਨਵਾਂਸ਼ਹਿਰ, 28 ਜੂਨ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਖੂਨਦਾਨ ਭਵਨ ਵਿਖੇ ਸੰਤ ਬਾਬਾ ਖੇਮ ਸਿੰਘ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਵਾਲਿਆਂ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ। ਕੈਂਪ ਦੀ ਆਰੰਭਤਾ ਅਰਦਾਸ ਕਰਕੇ ਕੀਤੀ। ਇਸ ਮੌਕੇ ਬਲੱਡ ਬੈਂਕ ਦੇ ਡਾਕਟਰ ਅਜੇ ਬੱਗਾ ਨੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਮੀਆਂ ਦੇ ਸੀਜ਼ਨ ਵਿਚ ਅਕਸਰ ਖੂਨ ਦੀ ਘਾਟ ਰਹਿੰਦੀ ਹੈ। ਇਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਖੂਨਦਾਨ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਤ ਖੇਮ ਸਿੰਘ ਹੋਰਾਂ ਦੀ ਨਿੱਘੀ ਯਾਦ ਨੂੰ ਸਦੀਵੀ ਰੂਪ ਦੇਣ ਲਈ ਖੂਨਦਾਨ ਕੈਂਪ ਦਾ ਪ੍ਰਬੰਧ ਕਰਨਾ ਵਧੀਆ ਉਪਰਾਲਾ ਹੈ। ਇਸ ਉਪਰਾਲੇ ਵਿਚ ਸਾਰੇ ਖੂਨਦਾਨੀਆਂ ਨੂੰ ਤੋਹਫਿਆਂ ਦੀ ਸੇਵਾ ਰਵਿੰਦਰ ਸਿੰਘ ਰਿੱਕੀ ਪੁੱਤਰ ਮਹਿੰਦਰ ਸਿੰਘ ਯੋਧਾ ਵਲੋਂ ਕੀਤੀ। ਇਸ ਮੌਕੇ ਡਾ. ਅਜੇ ਬੱਗਾ, ਜੋਗਾ ਸਿੰਘ ਸਾਧਨਾਂ, ਮਨਮੀਤ ਸਿੰਘ ਮੈਨੇਜਰ, ਰਾਜੀਵ ਭਾਰਦਵਾਜ, ਜਰਨੈਲ ਸਿੰਘ, ਨਰਿੰਦਰ ਤੂਰ, ਮੋਟੀਵੇਟਰ ਦੇਸ ਰਾਜ ਬਾਲੀ, ਗੁਰੀ ਪੱਲੀਆਂ, ਗੌਰਵ ਕੁਮਾਰ ਮੋਟੀਵੇਟਰ, ਦੀਪਕ ਆਦਿ ਹਾਜ਼ਰ ਸਨ। ਸਾਰੇ ਖੂਨਦਾਨੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮੋਟਰਾਂ ਦੀ ਬਿਜਲੀ ਸਪਲਾਈ ਘੱਟ ਮਿਲਣ ਕਾਰਨ ਕਿਸਾਨਾਂ ’ਚ ਸਰਕਾਰ ਪ੍ਰਤੀ ਰੋਹ-ਐਡ. ਬਲਵੰਤ ਸਿੰਘ ਲਾਦੀਆਂ ਅਗਲੀ ਖ਼ਬਰ ਮਹਿੰਦਰਾ ਜੀਪ ਹੋਈ ਹਾਦਸਾਗ੍ਰਸਤ
Ad Position 24
No active advertisement