ਬੰਗਾ, 1 ਜੁਲਾਈ (ਧਰਮਵੀਰ ਪਾਲ)-ਪੰਜਾਬ ਸਰਕਾਰ ਵੱਲੋਂ ਸਰਪੰਚਾਂ ਦਾ ਮਾਣਭੱਤਾ ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਨੰਬਰਦਾਰ ਯੂਨੀਅਨ ਬੰਗਾ ਨੇ ਸਰਕਾਰ ਕੋਲ ਨੰਬਰਦਾਰਾਂ ਦਾ ਮਾਣਭੱਤਾ ਵੀ 10,000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕੀਤੀ ਹੈ। ਨੰਬਰਦਾਰ ਯੂਨੀਅਨ ਬੰਗਾ ਦੇ ਪ੍ਰਧਾਨ ਇੰਦਰਜੀਤ ਸਿੰਘ ਕਲੇਰ ਨੰਬਰਦਾਰ ਅਟਾਰੀ ਨੇ ਕਿਹਾ ਕਿ ਸਰਪੰਚਾਂ ਦਾ ਮਾਣਭੱਤਾ ਵਧਾਉਣ ਦਾ ਸਰਕਾਰ ਦਾ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਵੀ ਸਰਕਾਰੀ ਪ੍ਰਸ਼ਾਸਨ ਅਤੇ ਪਿੰਡ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ, ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਨੰਬਰਦਾਰਾਂ ਦੇ ਮਾਣਭੱਤੇ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਨੰਬਰਦਾਰਾਂ ਦਾ ਮਾਣਭੱਤਾ ਵੀ ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ। ਇਸ ਮੌਕੇ ਬਲਜਿੰਦਰ ਸਿੰਘ ਨੰਬਰਦਾਰ ਖੋਥੜਾ, ਨਿਸ਼ਾਨ ਸਿੰਘ ਨੰਬਰਦਾਰ ਹੀਓ, ਸੱਤਿਆ ਨੰਬਰਦਾਰ ਹੀਓ, ਜਸਪਾਲ ਚੰਦ ਨੰਬਰਦਾਰ ਘੁੰਮਣ, ਅਮਨਦੀਪ ਸਿੰਘ ਨੰਬਰਦਾਰ ਰਾਮਪੁਰ, ਚਰਨਜੀਤ ਸਿੰਘ ਨੰਬਰਦਾਰ ਸੱਲ ਕਲਾਂ, ਅੰਮ੍ਰਿਤ ਲਾਲ ਨੰਬਰਦਾਰ ਸੱਲ ਖੁਰਦ, ਸੁਰਜੀਤ ਸਿੰਘ ਨੰਬਰਦਾਰ ਮਾਹਿਲ-ਗਹਿਲਾ, ਹਰਜਿੰਦਰ ਸਿੰਘ ਨੰਬਰਦਾਰ ਜੰਡਿਆਲਾ, ਇੰਦਰਜੀਤ ਸਿੱਧੂ ਨੰਬਰਦਾਰ ਜੰਡਿਆਲਾ, ਸੁਰਿੰਦਰ ਪਾਲ ਨੰਬਰਦਾਰ ਪੱਦੀ ਮੱਠਵਾਲੀ, ਦਵਿੰਦਰ ਕੁਮਾਰ ਨੰਬਰਦਾਰ ਬਾਹੜੋਵਾਲ, ਗੁਰਚਰਨ ਸਿੰਘ ਨੰਬਰਦਾਰ ਮੰਢਾਲੀ, ਗੁਰਪਿੰਦਰ ਸਿੰਘ ਨੰਬਰਦਾਰ ਗੁਣਾਚੌਰ, ਸਤਪਾਲ ਨੰਬਰਦਾਰ ਮੰਢਾਲੀ, ਮਧੂ ਸੂਦਨ ਨੰਬਰਦਾਰ ਸਰਹਾਲ ਕਾਜੀਆਂ ਆਦਿ ਹਾਜ਼ਰ ਸਨ।
ਨੰਬਰਦਾਰਾਂ ਦਾ ਮਾਣਭੱਤਾ ਵੀ 10 ਹਜ਼ਾਰ ਰੁਪਏ ਕੀਤਾ ਜਾਵੇ -ਇੰਦਰਜੀਤ ਸਿੰਘ
ਅਜੀਤ ਡੈਸਕ
02-07-2026