ਬਹਿਰਾਮ, 1 ਜੁਲਾਈ (ਨਛੱਤਰ ਸਿੰਘ ਬਹਿਰਾਮ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਕਰ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਜੰਡਿਆਲੀ ਵਿਖੇ ਰਾਸ਼ਨ ਕਿੱਟਾਂ ਦੀ ਵੰਡ ਕਰਦਿਆਂ ਆਖੇ। ਪੰਜਾਬ ਸਰਕਾਰ ਦੀਆ ਸਕੀਮਾਂ ਦਾ ਜ਼ਿਕਰ ਕਰਦਿਆਂ ਡਾ. ਸੁੱਖੀ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ 10 ਲੱਖ ਵਾਲੇ ਸਿਹਤ ਬੀਮਾ ਵਾਲੇ ਕਾਰਡ ਬਣਾਏ ਹਨ। ਪਿੰਡਾਂ ਵਿੱਚ ਹਸਪਤਾਲਾਂ ਦੇ ਬੋਰਡ ਲਗਵਾ ਦਿੱਤੇ ਜਾਣਗੇ ਕਿ ਕਿਹੜੇ ਹਸਪਤਾਲ ਵਿਚ ਕਿਸ ਬਿਮਾਰੀ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਚੋਣਾਂ ਦੌਰਾਨ ਕੀਤਾ ਵਾਅਦਾ ਔਰਤਾਂ ਨੂੰ 1000 ਅਤੇ 1500 ਰੁਪਏ ਵਾਲੀ ਸਕੀਮ ਤਹਿਤ ਤਿੰਨ ਮਹੀਨੇ ਦੇ ਪੈਸੇ ਬੈਂਕ ਖਾਤਿਆਂ ਵਿਚ ਪਾਏ ਜਾ ਰਹੇ ਹਨ। ਉਪਰੰਤ ਉਨ੍ਹਾਂ 18 ਸਾਲ ਉਮਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਜ਼ਰੁਰ ਬਣਾਉਣ। ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਜੰਡਿਆਲੀ ਦੇ ਕਈ ਪ੍ਰੀਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਹਰਜੀਤ ਕੌਰ, ਸ਼ਕੋਮਲਾ ਦੇਵੀ, ਕੁਲਵਿੰਦਰ ਕੌਰ, ਗੁਰਬਖਸ਼ ਕੌਰ, ਹਰਿਸ਼ਕਾ, ਗੁਰਮੀਤ ਕੌਰ, ਆਸ਼ਾ ਰਾਣੀ, ਸੰਤੋਸ਼, ਸੀਤਲ ਕੌਰ, ਰਾਜ ਕੁਮਾਰੀ, ਪਲਵਿੰਦਰ ਕੌਰ, ਜੁਗਿੰਦਰ ਪਾਲ ਰਾਏ, ਚੇਤਨ ਕੁਮਾਰ, ਪ੍ਰਗਣ ਰਾਮ, ਸਰਬਣ ਰਾਮ, ਸਤਪਾਲ, ਹਨੀ ਕੁਮਾਰ, ਕਮਲਜੀਤ ਪਾਲ, ਰਾਜ ਵੀਰ, ਕਰਨ ਪਾਲ, ਰਜਿੰਦਰ ਰਾਏ, ਗੁਰਮੁੱਖ ਰਾਮ, ਮਨੀਸ਼ ਕੁਮਾਰ, ਅੰਮਿਰਤ ਸਿੰਘ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ, ਪਾਰਟੀ ਵੱਲੋਂ ਸਾਰਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਵਨਦੀਪ ਸਿੰਘ ਸਿੱਧੂ ਹਲਕਾ ਸਗੰਠਨ ਇੰਚਾਰਜ, ਦੌਲਤ ਰਾਮ ਸਿਵਲ ਸਪਲਾਈ ਇੰਸਪੈਕਟਰ, ਸੁਨੀਲ ਕੁਮਾਰ, ਰਜਨੀ ਜੰਡਿਆਲੀ, ਧੰਨਾ ਰਾਮ ਡੀਪੁ ਹੋਲਡਰ, ਬਲਵੀਰ ਸਿੰਘ ਨੰਬਰਦਾਰ, ਬਲਵੀਰ ਮੰਢਾਲੀ, ਕਾਲਾ ਜੰਡਿਆਲੀ ਆਦਿ ਹਾਜ਼ਰ ਸਨ।