01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੜਕ ਪਾਰ ਕਰਨ ਲੱਗੀ ਐਕਟਿਵਾ ਸਵਾਰ ਲੜਕੀ ਕਾਰ ਨਾਲ ਟਕਰਾਈ, ਲੱਤ ਟੁੱਟੀ

Ad Position 21
No active advertisement
ਅਜੀਤ ਡੈਸਕ 03-07-2026
ਮਜਾਰੀ/ਸਾਹਿਬਾ, 2 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਬਾਅਦ ਦੁਪਿਹਰ ਚਣਕੋਆ ਅੱਡੇ ਵਿੱਚ ਇੱਕ ਐਕਟਵਾ ਸਵਾਰ ਲੜਕੀ ਸੜਕ ਪਾਰ ਕਰਨ ਲੱਗੀ ਕਾਰ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖਮੀ ਹੋ ਗਈ। ਮੌਕੇ ‘ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਪੁੱਤਰੀ ਰਾਜ ਕੁਮਾਰ ਪਿੰਡ ਕੌਲਗੜ੍ਹ ਜੋ ਸਿੰਬਲ ਮਜਾਰਾ ਸਕੂਲ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਹੈ। ਸਕੂਲ ਤੋਂ ਪੜ੍ਹ ਕੇ ਵਾਪਸ ਆਪਣੇ ਪਿੰਡ ਜਾ ਰਹੀ ਸੀ। ਜਦੋਂ ਚਣਕੋਆ ਅੱਡੇ ‘ਚ ਪਹੁੰਚ ਕੇ ਸੜਕ ਪਾਰ ਕਰਨ ਲੱਗੀ ਤਾਂ ਇੱਕ ਕਾਰ ਪੀ.ਬੀ. 01 ਐਫ 0540 ਜੋ ਬਲਾਚੌਰ ਵਲੋਂ ਗੜ੍ਹਸ਼ੰਕਰ ਵੱਲ ਜਾ ਰਹੀ ਸੀ ਦੀ ਲਪੇਟ ਵਿੱਚ ਆ ਗਈ ਜਿਸ ਨੂੰ ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਸਾਹਦੜਾ ਚਲਾ ਰਿਹਾ ਸੀ। ਅੱਡੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਕਾਰ ਚਾਲਕ ਵਲੋਂ ਇੱਕਦਮ ਸੜਕ ‘ਤੇ ਚੜ੍ਹੀ ਲੜਕੀ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਗਈ। ਕਾਰ ਵੀ ਦੂਸਰੇ ਪਾਸੇ ਪੁੱਲੀ ਨਾਲ ਟਕਰਾਅ ਗਈ। ਜੋ ਅੱਗੇ ਬੁਰੀ ਤਰਾਂ ਨੁਕਾਸਨੀ ਗਈ। ਕਾਰ ਚਾਲਕ ਦੇ ਵੀ ਗੁੱਝੀਆਂ ਸੱਟਾਂ ਲੱਗੀਆਂ ਤੇ ਸਕੂਟਰੀ ਚਾਲਕ ਲੜਕੀ ਦੀ ਇੱਕ ਲੱਤ ਟੁੱਟ ਗਈ। ਸਕੂਟਰੀ ਵੀ ਅੱਗੇ ਤੋਂ ਨੁਕਸਾਨੀ ਗਈ। ਕਾਰ ਚਾਲਕ ਵਲੋਂ ਅੱਡੇ ਦੇ ਦੁਕਾਾਨਦਾਰਾਂ ਦੇ ਸਹਿਯੋਗ ਨਾਲ ਜਖਮੀ ਲੜਕੀ ਨੂੰ ਤੁਰੰਤ ਇਲਾਜ ਲਈ ਚੁੱਕ ਕੇ ਨਵਾਂਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਹਲਕਾ ਬਲਾਚੌਰ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਐਡਵੋਕੇਟ ਸੰਜੀਵ ਚੇਚੀ ਨੇ ਜਲ ਸਪਲਾਈ ਮੰਤਰੀ ਨਾਲ ਕੀਤੀ ਮੁਲਾਕ... ਅਗਲੀ ਖ਼ਬਰ ਪਿੰਡ ਲਧਾਣਾ ਉੱਚਾ ਵਿਖੇ ਏਅਰ ਕੰਪਰੈਸ਼ਰ ਦੀ ਟੈਂਕੀ ਫਟਣ ਨਾਲ ਹੋਇਆ ਜ਼ਬਰਦਸਤ ਧਮਾਕਾ
Ad Position 24
No active advertisement