ਘੁੰਮਣਾਂ, 4 ਜੁਲਾਈ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ਦੇ ਬਾਬਾ ਹਾਲ ਮਸਤ ਦਰਬਾਰ ’ਤੇ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ, ਮੁੱਖ ਸੇਵਾਦਾਰ ਸੁਰਿੰਦਰ ਸ਼ਿੰਦੀ ਅਤੇ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਦੀ ਰਹਿਨੁਮਾਈ ਹੇਠ ਸ਼ਰਧਾਪੂਰਵਕ ਮਨਾਇਆ ਗਿਆ। ਪਹਿਲੇ ਦਿਨ ਸੁੱਖਾ ਬਾਗੋਵਾਲੀਆ ਨੇ ਡਰਾਮਾ ਤੇ ਨਕਲਾਂ ਪੇਸ਼ ਕੀਤੀਆਂ। ਮਹਿੰਦੀ ਦੀ ਰਸਮ ਕੀਤੀ ਗਈ। ਦੂਜੇ ਦਿਨ ਕੁਲਦੀਪ ਰੂਹਾਨੀ ਕਵਾਲ ਨੇ ਕਵਾਲੀਆਂ ਪੇਸ਼ ਕੀਤੀਆਂ। ਚਿਰਾਗ ਤੇ ਝੰਡੇ ਦੀ ਰਸਮ ਸਵ: ਜੋਗਿੰਦਰ ਪਾਲ ਪੁੱਤਰ ਪਾਖਰ ਰਾਮ ਨੇ ਪਰਿਵਾਰ ਵਲੋਂ ਕੀਤੀ ਗਈ। ਤੀਸਰੇ ਦਿਨ ਗਾਇਕ ਕਾਸ਼ੀ ਨਾਥ ਨੇ ਸੂਫੀਆਨਾ ਕਲਾਮ ਪੇਸ਼ ਕੀਤਾ। ਗਾਇਕ ਮਨਮੀਤ ਮੇਵੀ, ਸਾਬਕਾ ਚੇਅਰਮੈਨ ਤੀਰਥ ਸਿੰਘ, ਸਰਪੰਚ ਰਾਜ ਕੁਮਾਰ ਤੇ ਪ੍ਰਧਾਨ ਕੁਲਵਿੰਦਰ ਸਿੰਘ ਕਾਕਾ ਵਲੋਂ ਮਹਾਨ ਸ਼ਖਸੀਅਤਾਂ ਦਾ ਫੁਲਦਾਰ ਬੂਟੇ ਵੰਡ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਪ੍ਰੀਤਮ ਦਾਸ, ਬਾਬਾ ਸੋਨੂੰ ਸ਼ਾਹ, ਗੁਰਨਿੰਦਰ ਸਿੰਘ ਲਾਡੀ, ਰਵੀ ਕੁਮਾਰ, ਦਲਜੀਤ ਰਾਮ, ਚੰਨੀ, ਸੁਨੀਲ ਕੁਮਾਰ, ਜਸਵੀਰ ਸ਼ੀਰਾ, ਰਾਜ ਕੁਮਾਰ ਪੋਪਾ, ਇੰਦਰਜੀਤ ਅਮਰੀਕਾ, ਪ੍ਰਭਜੀਤ ਝੱਮਟ, ਇੰਦਰਜੀਤ ਕੈਨੇਡਾ, ਗੁਰਪ੍ਰੀਤ ਸਿੰਘ ਕੈਨੇਡਾ, ਜਸਵੀਰ ਸਿੰਘ ਜੋਨਾ, ਸਤਪਾਲ, ਰੇਸ਼ਮ ਲਾਲ ਠੇਕੇਦਾਰ, ਲਾਲ ਪੰਡੋਰੀ, ਮਨਜੀਤ ਸਿੰਘ ਬਾਸੀ, ਸੁਸਬਾਜ ਸਿੰਘ, ਪ੍ਰਦੀਪ ਪੁਆਰ, ਡਾ. ਚਰਨ ਦਾਸ ਪੰਚ, ਡਾ. ਬਿਸ਼ੰਭਰ, ਕੰਚਨ ਝੱਮਟ, ਬੀਬੀ ਕੁਸ਼ੱਲਿਆ, ਬਾਬਾ ਸੁਰਿੰਦਰ ਕੁਮਾਰ, ਗੋਲਡੀ, ਵਿੱਪਾ ਸਿੱਫਾ, ਬਲਦੇਵ ਰਾਮ ਸਾਬਕਾ ਇੰਸਪੈਕਟਰ ਤੇ ਹੋਰ ਹਾਜ਼ਰ ਸਨ।