08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗਰਚਾ ਮਿਊਜ਼ਿਕ ਇੰਸਟੀਚਿਊਟ ਬੰਗਾ ਦੀ ਸੰਗੀਤ-ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 11-07-2026
ਬੰਗਾ, 10 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਇਲਾਕੇ ਦੇ ਪੁਰਾਣੇ ਤੇ ਸੰਗੀਤ ਸਿਖਲਾਈ - ਜਗਤ ਦੇ ਨਾਮੀ ਅਦਾਰੇ ਅਤੇ ਸੰਗੀਤ ਪੱਖੋਂ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਗਰਚਾ ਮਿਊਜ਼ਿਕ ਇੰਸਟੀਚਿਊਟ ਬੰਗਾ ਦੇ ਵਿਦਿਆਰਥੀਆਂ ਨੇ ਇਸ ਵਾਰ ਵੀ ਪ੍ਰਾਚੀਨ ਕਲਾ ਕੇਂਦਰ ਵਲੋਂ ਕਰਵਾਈ ਗਈ ਸਾਲਾਨਾ ਸੰਗੀਤ ਵਿਸ਼ੇ ਦੀ ਪ੍ਰੀਖਿਆ ’ਚ ਪਹਿਲੀਆਂ ਡਵੀਜ਼ਨਾਂ ਲੈ ਕੇ ਇੰਸਟੀਚਿਊਟ ਦਾ ਨਾਮ ਰੌਸ਼ਨ ਕੀਤਾ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਇੰਸਟੀਚਿਊਟ ਦੇ ਡਾਇਰੈਕਟਰ ਗਗਨਦੀਪ ਗਰਚਾ ਨੇ ਆਖਿਆ ਹੈ ਕਿ 2013 ਤੋਂ ਇਹ ਅਦਾਰਾ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਹੈ ਜਿਸ ਕਰਕੇ ਸੰਗੀਤ ਦੇ ਵਿਦਿਆਰਥੀ ਸੰਗੀਤ ਵਿਸ਼ਾਰਦ ਤੱਕ ਦੇ ਡਿਪਲੋਮੇ ਇਸ ਇੰਸਟੀਟਿਊਟ ਤੋਂ ਕਰਦੇ ਹਨ। ਉਹਨਾਂ ਦੱਸਿਆ ਕਿ ਹਰ ਸਾਲ ਵਿਦਿਆਰਥੀ ਸੰਗੀਤ ਦੀਆਂ ਪ੍ਰੀਖਿਆਵਾਂ ਦਿੰਦੇ ਹਨ ਤੇ ਵਧੀਆ ਅੰਕ ਹਾਸਲ ਕਰਦੇ ਹਨ। ਇਸ ਵਾਰ ਵੀ ਸੈਸ਼ਨ 2025- 26 ਦੇ ਵਿਦਿਆਰਥੀਆਂ ਨੇ ਸੰਗੀਤ ਦੀਆਂ ਪ੍ਰੀਖਿਆਵਾਂ ’ਚ ਚੰਗੇ ਅੰਕ ਲੈ ਕੇ ਸ਼ਾਨਦਾਰ ਨਤੀਜਾ ਦਿੱਤਾ ਹੈ। ਉਹਨਾਂ ਆਖਿਆ ਕਿ ਵਿਦਿਆਰਥੀ ਮਨਪ੍ਰੀਤ ਚੇੜਾ ਨੇ ਸੰਗੀਤ ਵਿਸ਼ਾਰਦ ਦੀ ਫਾਈਨਲ ਪ੍ਰੀਖਿਆ ’ਚੋਂ 96 ਫੀਸਦੀ ਅੰਕ ਹਾਸਲ ਕੀਤੇ ਹਨ। ਦਲਜੀਤ ਕੌਰ ਨੇ 94 ਫੀਸਦੀ, ਕਿਰਨ ਬਾਲਾ ਨੇ 94 ਫੀਸਦੀ, ਅਨਮੋਲ ਬੀਕਾ, ਅਰਮਾਨ ਕਾਰਾ, ਰਸ਼ਜੋਤ ਕੌਰ, ਰਾਜਦੀਪ ਕੌਰ, ਪ੍ਰਭਜੋਤ ਸਿੰਘ, ਸਾਹਿਲ, ਨੀਰਜ ਕੁਮਾਰ ਨੇ 90 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਕੇ ਪਹਿਲੀਆਂ ਡਵੀਜ਼ਨਾਂ ਹਾਸਾਲ ਕੀਤੀਆਂ ਹਨ। ਗਗਨ ਗਰਚਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਸਕੂਲ ਵਿਖੇ ਧਾਰਮਿਕ ਪ੍ਰੀਖਿਆ ’ਚੋਂ ਅੱਵਲ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਸਮਾਜ ਸੇਵੀ ਸਾਈਂ ਕਾਲੇ ਸ਼ਾਹ ਨੇ ਬੱਚਿਆਂ ਨਾਲ ਮਿਲ ਕੇ ਕੀਤੀ ਡੀ.ਏ.ਵੀ. ਸਕੂਲ ਕਾਠਗੜ੍ਹ ਦੇ ਗਰਾਊਂਡ ਦੀ ਸਫ਼ਾਈ
Ad Position 24