ਬੰਗਾ, 29 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਸੁੱਜੋਂ ਵਿੱਚ ਕਿਰਤੀ ਕਿਸਾਨ ਯੂਨਿਟ ਪਿੰਡ ਸੁਜੋਂ ਦੀ ਚੋਣ ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਚੋਣ ਵਿੱਚ ਰਣਜੀਤ ਸਿੰਘ ਚੌਹੜ ਪ੍ਰਧਾਨ, ਰੇਸ਼ਮ ਸਿੰਘ ਵੈਰਾਗੀ ਸਕੱਤਰ, ਰਘਵੀਰ ਸਿੰਘ ਖਜ਼ਾਨਚੀ, ਜਤਿੰਦਰ ਸਿੰਘ ਮੀਤ ਪ੍ਰਧਾਨ, ਅਰਮਾਨ ਸਿੰਘ ਮੀਤ ਸਕੱਤਰ, ਤੇਜਿੰਦਰ ਸਿੰਘ ਮੀਤ ਖਜਾਂਨਚੀ, ਉਪਿੰਦਰਦੀਪ ਸਿੰਘ, ਹਰਬੰਸ ਸਿੰਘ, ਇਕਬਾਲ ਸਿੰਘ, ਪਰਮਜੋਤ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ ਮੈਂਬਰ ਚੁਣੇ ਗਏ। ਤਰਸੇਮ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਕਿਸਾਨਾਂ ਦੀਆਂ ਫਸਲਾਂ ਕੌਡੀਆਂ ਦੇ ਭਾਅ ਵਿਕਣਗੀਆਂ ਅਤੇ ਅਮਰੀਕਾ ਦੀਆਂ ਵਸਤਾਂ ਸਸਤੀਆਂ ਮਿਲਣਗੀਆਂ ਇਹ ਵਪਾਰ ਮੁਕਤ ਸਮਝੌਤਾ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਇਹ ਸਮਝੌਤਾ ਕਿਸਾਨਾਂ ਦੀ ਮੌਤ ਦਾ ਵਾਰੰਟ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਹ ਵਪਾਰ ਮੁਕਤ ਸਮਝੌਤਾ ਰੱਦ ਕਰਨਾ ਚਾਹੀਦਾ ਹੈ।