02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਾਈਂ ਕਾਲੇ ਸ਼ਾਹ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਗੜ੍ਹੀ ਤੇ ਮੰਗੂਪੁਰ ਵਲੋਂ ਦੁੱਖ ਦਾ ਪ੍ਰਗਟਾਵਾ

ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਦੇ ਗੱਦੀ ਨਸ਼ੀਨ ਬਾਪੂ ਬਾਬਾ ਸਖੀ ਰਾਮ ਦੀ ਪਤਨੀ ਅਤੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਮਾਤਾ ਚਰਨਜੀਤ ਕੌਰ, ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੇ ਗ੍ਰਹਿ ਵਿਖੇ ਅਫ਼ਸੋਸ ਪ੍ਰਗਟ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਐੱਸ.

Ad Position 21
No active advertisement
ਅਜੀਤ ਡੈਸਕ 02-08-2026
ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਦੇ ਗੱਦੀ ਨਸ਼ੀਨ ਬਾਪੂ ਬਾਬਾ ਸਖੀ ਰਾਮ ਦੀ ਪਤਨੀ ਅਤੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਮਾਤਾ ਚਰਨਜੀਤ ਕੌਰ, ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੇ ਗ੍ਰਹਿ ਵਿਖੇ ਅਫ਼ਸੋਸ ਪ੍ਰਗਟ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਐੱਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਉਚੇਚੇ ਤੌਰ ’ਤੇ ਸੇਵਾਦਾਰ ਸਾਈ ਕਾਲੇ ਸ਼ਾਹ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਸਿੰਘ ਜੰਡੀ, ਪਰਮਿੰਦਰ ਮੇਨਕਾ ਤੇ ਜਸਵੀਰ ਔਲੀਆਪੁਰ ਸਮੇਤ ਕਈ ਹੋਰ ਉੱਘੇ ਆਗੂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਆਗੂਆਂ ਨੇ ਡੇਰਾ ਗੱਦੀਨਸ਼ੀਨ ਬਾਬਾ ਸਖੀ ਰਾਮ, ਮੁੱਖ ਸੇਵਾਦਾਰ ਸਾਈ ਕਾਲੇ ਸ਼ਾਹ ਤੇ ਸਮੁੱਚੇ ਪਰਿਵਾਰ ਨਾਲ ਮੁਲਾਕਾਤ ਕਰਕੇ ਮਾਤਾ ਚਰਨਜੀਤ ਕੌਰ ਦੇ ਬੇਵਕਤੀ ਵਿਛੋੜੇ ’ਤੇ ਹਮਦਰਦੀ ਜ਼ਾਹਰ ਕੀਤੀ। ਅਫ਼ਸੋਸ ਪ੍ਰਗਟਾਉਂਦਿਆਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਆਖਿਆ ਕਿ ਮਾਤਾ ਚਰਨਜੀਤ ਕੌਰ ਇੱਕ ਬਹੁਤ ਹੀ ਧਾਰਮਿਕ, ਨੇਕਦਿਲ ਤੇ ਸੇਵਾ ਭਾਵਨਾ ਵਾਲੀ ਸ਼ਖਸੀਅਤ ਸਨ। ਉਨ੍ਹਾਂ ਨੇ ਹਮੇਸ਼ਾ ਪਰਿਵਾਰ ਅਤੇ ਡੇਰੇ ਨਾਲ ਜੁੜੀਆਂ ਸੰਗਤਾਂ ਨੂੰ ਅਥਾਹ ਪਿਆਰ ਤੇ ਸਤਿਕਾਰ ਦਿੱਤਾ। ਇਸ ਦੌਰਾਨ ਹਾਜ਼ਰ ਸਾਰੀਆਂ ਸ਼ਖਸੀਅਤਾਂ ਨੇ ਵਿਛੜੀ ਹੋਈ ਪਵਿੱਤਰ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
Ad Position 22
No active advertisement
ਪਿਛਲੀ ਖ਼ਬਰ ਆਈ. ਜੀ. ਪੁਲਿਸ ਝਾਂਸੀ ਰੇਂਜ ਅਕਾਸ਼ ਕੁਲਹਾਰੀ ਸਨਮਾਨਿਤ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ - ਕੁਲਵਰਨ ਸਿੰਘ, ਜੋਗਾ ਸਿੰਘ
Ad Position 24
No active advertisement