ਬੰਗਾ, 1 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਸੋਸ਼ਲ ਵੈਲਫੇਅਰ ਅਤੇ ਕਲਚਰਲ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਆਪਣੇ ਭਾਰਤ-ਦੌਰੇ ਦੌਰਾਨ ਝਾਂਸੀ (ਉੱਤਰ ਪ੍ਰਦੇਸ਼) ਵਿਖੇ ਪਹੁੰਚੇ ਜਿੱਥੇ ਉਨ੍ਹਾਂ ਇੰਸਪੈਕਟਰ ਜਨਰਲ ਪੁਲਿਸ ਅਕਾਸ਼ ਕੁਲਹਾਰੀ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਉੱਤਰ ਪ੍ਰਦੇਸ਼ ਵਿੱਚ ਗੰਭੀਰ ਅਪਰਾਧ, ਸਾਈਬਰ ਅਪਰਾਧ, ਪੀੜਤ ਔਰਤਾਂ ਦੀ ਮਦਦ ਸਬੰਧੀ ਪ੍ਰਭਾਵੀ ਕਨੂੰਨੀ ਕਾਰਵਾਈ ਕਾਫੀ ਪ੍ਰਭਾਵਸ਼ਾਲੀ ਲੱਗੀ। ਉਹਨਾਂ ਕਿਹਾ ਕਿ ਅਕਾਸ਼ ਕੁਲਹਾਰੀ ਵਰਗੇ ਇਮਾਨਦਾਰ ਅਫਸਰਾਂ ’ਤੇ ਭਾਰਤ ਦੇਸ਼ ਨੂੰ ਮਾਣ ਹੈ। ਉਹਨਾਂ ਝਾਂਸੀ ਦਫ਼ਤਰ ਵਿਖੇ ਪਹੁੰਚ ਕੇ ਆਈ . ਜੀ. ਅਕਾਸ਼ ਕੁਲਹਾਰੀ ਦਾ ਵਿਸ਼ੇਸ਼ ਸਨਮਾਨ ਕੀਤਾ। ਸਨਮਾਨ ਪ੍ਰਾਪਤ ਕਰਨ ਉਪਰੰਤ ਆਈ. ਜੀ. ਵੱਲੋਂ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸੋਸ਼ਲ ਵੈਲਫੇਅਰ ਅਤੇ ਕਲਚਰ ਸੋਸਾਇਟੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਨਾਣਾ ਸਮਾਜ ਸੇਵਾ ਦੇ ਉਤਮ ਕਾਰਜਾਂ ਦੇ ਨਾਲ ਜੁੜਕੇ ਬੇਹਤਰੀਨ ਸੇਵਾਵਾਂ ਨਿਭਾਅ ਰਹੇ ਹਨ।
ਆਈ. ਜੀ. ਪੁਲਿਸ ਝਾਂਸੀ ਰੇਂਜ ਅਕਾਸ਼ ਕੁਲਹਾਰੀ ਸਨਮਾਨਿਤ
ਬੰਗਾ, 1 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਸੋਸ਼ਲ ਵੈਲਫੇਅਰ ਅਤੇ ਕਲਚਰਲ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਆਪਣੇ ਭਾਰਤ-ਦੌਰੇ ਦੌਰਾਨ ਝਾਂਸੀ (ਉੱਤਰ ਪ੍ਰਦੇਸ਼) ਵਿਖੇ ਪਹੁੰਚੇ ਜਿੱਥੇ ਉਨ੍ਹਾਂ ਇੰਸਪੈਕਟਰ ਜਨਰਲ ਪੁਲਿਸ ਅਕਾਸ਼ ਕੁਲਹਾਰੀ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਉੱਤਰ ਪ੍ਰਦੇਸ਼ ਵਿੱਚ ਗੰਭੀਰ ਅਪਰਾਧ, ਸਾਈਬਰ ਅਪਰਾਧ, ਪੀੜਤ ਔਰਤਾਂ ਦੀ ਮਦਦ ਸਬੰਧੀ ਪ੍ਰਭਾਵੀ ਕਨੂੰਨੀ ਕਾਰਵਾਈ ਕਾਫੀ ਪ੍ਰਭਾਵਸ਼ਾਲੀ ਲੱਗੀ।
ਉੱਤਰ ਪ੍ਰਦੇਸ਼ ਦੇ ਝਾਂਸੀ ਰੇਂਜ ਦੇ ਆਈ. ਜੀ ਆਕਾਸ਼ ਕੁਲਹਾਰੀ ਨੂੰ ਉਹਨਾਂ ਦੇ ਦਫ਼ਤਰ ਵਿਖੇ ਸਨਮਾਨਿਤ ਕਰਦੇ ਹੋਏ ਅਮਰਜੀਤ ਕਰਨਾਣਾ ਪ੍ਰਧਾਨ ਭਗਤ ਸਿੰਘ ਸੁਸਾਇਟੀ ਪੰਜਾਬ। ਅਜੀਤ ਤਸਵੀਰ
02-08-2026