ਝਿੰਗੜਾਂ ਵਿਖੇ ਲਾਲਾ ਵਲੀ ਹੰਭੀਰ ਚੰਦ ਧਾਰਮਿਕ ਅਸਥਾਨ ’ਤੇ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 31 ਅਗਸਤ ਤੋਂ 2 ਸਤੰਬਰ ਤੱਕ
ਸਮਾਗਮ ’ਚ ਪੰਥ ਪ੍ਰਸਿੱਧ ਕੀਰਤਨੀ ਤੇ ਢਾਡੀ ਜਥੇ ਤੋਂ ਇਲਾਵਾ ਗਾਇਕ ਕੰਠ ਕਲੇਰ ਪੁੱਜਣਗੇ - ਬਾਬਾ ਮੰਗਾ
ਔੜ/ਝਿੰਗੜਾਂ, 23 ਅਗਸਤ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਝਿੰਗੜਾਂ ਵਿਖੇ ਲਾਲਾ ਵਲੀ ਹੰਭੀਰ ਚੰਦ ਧਾਰਮਿਕ ਅਸਥਾਨ ’ਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ’ਤੇ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 31 ਅਗਸਤ ਤੋਂ 2 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਬਰਸੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਨੇ ਦੱਸਿਆ ਕਿ 29 ਅਗਸਤ ਨੂੰ ਸਵੇਰੇ 10 ਵਜੇ ਪਹਿਲੀ ਲੜੀ ਦੇ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ 31 ਅਗਸਤ ਨੂੰ ਸਵੇਰੇ 9 ਵਜੇ ਪੈਣ ਉਪਰੰਤ ਦੂਸਰੀ ਲੜੀ ਦੇ ਪਾਠ ਅਰੰਭ ਕੀਤੇ ਜਾਣਗੇ।
ਔੜ/ਝਿੰਗੜਾਂ, 23 ਅਗਸਤ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਝਿੰਗੜਾਂ ਵਿਖੇ ਲਾਲਾ ਵਲੀ ਹੰਭੀਰ ਚੰਦ ਧਾਰਮਿਕ ਅਸਥਾਨ ’ਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ’ਤੇ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 31 ਅਗਸਤ ਤੋਂ 2 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਬਰਸੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਨੇ ਦੱਸਿਆ ਕਿ 29 ਅਗਸਤ ਨੂੰ ਸਵੇਰੇ 10 ਵਜੇ ਪਹਿਲੀ ਲੜੀ ਦੇ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ 31 ਅਗਸਤ ਨੂੰ ਸਵੇਰੇ 9 ਵਜੇ ਪੈਣ ਉਪਰੰਤ ਦੂਸਰੀ ਲੜੀ ਦੇ ਪਾਠ ਅਰੰਭ ਕੀਤੇ ਜਾਣਗੇ। ਇਸੇ ਦਿਨ ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੂਫ਼ੀ ਗਾਇਕ ਸ਼ੌਕਤ ਅਲੀ ਦੀਵਾਨਾ ਕਵਾਲ ਪਾਰਟੀ, ਸੂਫ਼ੀ ਗਾਇਕ ਰਾਂਝਣ ਅਲੀ ਕਵਾਲ ਪਾਰਟੀ, ਨਾਮਵਰ ਗਾਇਕ ਸਾਬਰ ਕੋਟੀ ਦੇ ਸਪੁੱਤਰ ਗਾਇਕ ਐਲ. ਐਕਸ ਕੋਟੀ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਗਾਇਕ ਕੰਠ ਕਲੇਰ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਨਾਮਵਰ ਸਟੇਜ ਸਕੱਤਰ ਦੀਪਾ ਮੀਓ ਵਾਲੀਆ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। 2 ਸਤੰਬਰ ਨੂੰ ਦੂਸਰੀ ਲੜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਤੋਂ ਇਲਾਵਾ ਢਾਡੀ ਮਨਜੀਤ ਸਿੰਘ ਸੋਹੀ ਦਾ ਜਥਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਸ਼ੇੇਰਗਿੱਲ ਯੂ. ਕੇ., ਸਤਨਾਮ ਸਿੰਘ ਹੇੜੀਆਂ ਯੂ. ਕੇ., ਗੁਰਨਾਮ ਸਿੰਘ ਸ਼ੇਰਗਿੱਲ ਯੂ. ਕੇ., ਮਾ. ਨਿਰਮਲ ਰਾਮ, ਰਾਜੂ ਪਹਿਲਵਾਨ ਰਾਏਪੁਰ ਡੱਬਾ, ਜਸਕਰਨ ਸਿੰਘ, ਅਵਨੂਰ ਸਿੰਘ, ਸਤਨਾਮ ਰਾਮ, ਜਸਵੀਰ ਸਿੰਘ ਥਿੰਦ, ਸੁੱਚਾ ਸਿੰਘ ਢੰਡਾ, ਬਲਵੀਰ ਸਿੰਘ, ਚਰਨਜੀਤ ਸਿੰਘ, ਜੈ ਦੀਪ ਸਿੰਘ, ਸੋਢੀ, ਕਾਕਾ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਕਮਲਜੀਤ ਪਰਾਗਪੁਰ, ਪ੍ਰਵੀਨ ਲਾਲੋ ਮਜਾਰਾ, ਸੋਖੀ, ਅਮਿਤ, ਬਖਸ਼ੀ ਰਾਮ ਆਦਿ ਹਾਜ਼ਰ ਸਨ।