ਐਸ. ਆਈ.ਆਰ. ਸਬੰਧੀ ਅਨਮੈਪਿੰਗ ਵੋਟਰਾਂ ਦੀ ਸੁਣਵਾਈ ਲਈ ਸੜੋਆ ਵਿਖੇ ਲਗਾਇਆ ਕੈਂਪ
ਸੜੋਆ, 30 ਅਗਸਤ (ਹਰਮੇਲ ਸਹੂੰਗੜਾ) - ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਐਸ. ਆਰ.
ਸੜੋਆ, 30 ਅਗਸਤ (ਹਰਮੇਲ ਸਹੂੰਗੜਾ) - ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਐਸ. ਆਰ. ਆਈ ਦੇ ਦੂਸਰੇ ਪੜਾਅ ਤਹਿਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਵੋਟਰਾਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਸੁਣਵਾਈ ਕੀਤੀ ਗਈ ਹੈ, ਜਿਨ੍ਹਾਂ ਵੋਟਰਾਂ ਦੀ 2003 ਦੀ ਵੋਟਰ ਲਿਸਟ ਨਾਲ ਮੈਪਿੰਗ ਨਹੀਂ ਹੋ ਸਕੀ। ਇਸ ਸਬੰਧੀ ਸੜੋਆ, ਸਹੂੰਗੜਾ, ਹਿਆਤਪੁਰ ਰੁੜਕੀ, ਐਮਾਂ, ਆਲੋਵਾਲ ਅਤੇ ਬਕਾਪੁਰ ਦੇ ਅਨਮੈਪਿੰਗ ਵੋਟਰਾਂ ਦੀ ਸੁਣਵਾਈ ਪ੍ਰਦੀਪ ਕੁਮਾਰ ਐਸ.ਡੀ.ਓ ਪੰਚਾਇਤੀ ਰਾਜ ਕਮ ਏ. ਈ. ਆਰ. ਓ. ਤੇ ਸੁਖਜੀਤ ਸਿੰਘ ਪਨੇਸਰ ਮਜਾਰੀ, ਗੌਰਵ ਪਠਾਣੀਆਂ ਦੀ ਟੀਮ ਵੱਲੋਂ ਕੀਤੀ ਗਈ। ਉਹਨਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਕੋਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਾਕੂਮੈਂਟ ਹਨ ਉਹਨਾਂ ਦੇ ਡਾਕੂਮੈਂਟ ਅਪਲੋਡ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਹਨ। ਇਸ ਮੌਕੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ਼ ਗਹਿਰਾਈ ਸੁਧਾਈ ਐਸ.ਆਈ.ਆਰ. ਦੌਰਾਨ ਆਪਣੇ-ਆਪਣੇ ਕਾਗਜ਼ ਪੱਤਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦੇਣ। ਇਸ ਮੌਕੇ ਬੀ.ਐਲ.ਓ. ਹਰਕੀਰਤ ਸਿੰਘ, ਹੈਪੀ ਸਹੂੰਗੜਾ, ਅਮਨਦੀਪ ਕੌਰ ਸਹੂੰਗੜਾ, ਅਮਿਤ ਯਗੋਤਾ ਸੜੋਆ, ਦਵਿੰਦਰ ਕੁਮਾਰ ਸੜੋਆ, ਸੋਮ ਨਾਥ ਸੜੋਆ, ਗੁਰ ਕਿਰਪਾਲ ਸਿੰਘ ਸੰਧੂ ਐਮਾ, ਗੁਰਦਿਆਲ ਸਿੰਘ ਹਿਆਤਪੁਰ ਰੁੜਕੀ, ਚਰਨਜੀਤ ਆਲੋਵਾਲ ਅਤੇ ਹਰਵਿੰਦਰ ਕੁਮਾਰ ਬਕਾਪੁਰ ਬੀ. ਐਲ. ਓ. ਹਾਜ਼ਰ ਸਨ।