30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਅੰਤਰ-ਸਦਨ ਕੁਇਜ਼ ਮੁਕਾਬਲਾ

ਬੰਗਾ, 30 ਅਗਸਤ (ਧਰਮਵੀਰ ਪਾਲ) - ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਵੱਲੋਂ ਜਮਾਤ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਇੱਕ ਰੋਮਾਂਚਕ ਅੰਤਰ-ਸਦਨ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਾ, ਉਨ੍ਹਾਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਦੀ ਤੁਰੰਤ ਸੋਚਣ, ਫ਼ੈਸਲਾ ਲੈਣ ਤੇ ਆਤਮਵਿਸ਼ਵਾਸ ਦੀ ਯੋਗਤਾ ਨੂੰ ਵਿਕਸਿਤ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 31-08-2026
ਬੰਗਾ, 30 ਅਗਸਤ (ਧਰਮਵੀਰ ਪਾਲ) - ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਵੱਲੋਂ ਜਮਾਤ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਇੱਕ ਰੋਮਾਂਚਕ ਅੰਤਰ-ਸਦਨ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਾ, ਉਨ੍ਹਾਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਦੀ ਤੁਰੰਤ ਸੋਚਣ, ਫ਼ੈਸਲਾ ਲੈਣ ਤੇ ਆਤਮਵਿਸ਼ਵਾਸ ਦੀ ਯੋਗਤਾ ਨੂੰ ਵਿਕਸਿਤ ਕਰਨਾ ਸੀ। ਸਾਰੇ ਸਦਨਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆ। ਵੱਖ-ਵੱਖ ਰੋਚਕ ਅਤੇ ਗਿਆਨਵਰਧਕ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਪ੍ਰਤੀਭਾਗੀਆਂ ਨੇ ਆਪਣੀ ਬੌਧਿਕ ਯੋਗਤਾ, ਸੂਝ-ਬੂਝ ਤੇ ਸ਼ਾਨਦਾਰ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਅਤੇ ਰੋਮਾਂਚ ਦੇਖਣ ਨੂੰ ਮਿਲਿਆ। ਇਹ ਕੁਇਜ਼ ਮੁਕਾਬਲਾ ਵਿਦਿਆਰਥੀਆਂ ਲਈ ਇੱਕ ਗਿਆਨਵਰਧਕ ਤੇ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ। ਜੇਨ ਆਸਟਨ ਹਾਊਸ ਨੇ ਪਹਿਲਾ ਸਥਾਨ, ਸ਼ੇਕਸਪੀਅਰ ਹਾਊਸ ਨੇ ਦੂਜਾ ਸਥਾਨ ਤੇ ਤੀਸਰਾ ਸਥਾਨ ਵਰਡਸ ਵਰਥ ਹਾਊਸ ਨੇ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਸਾਰੇ ਪ੍ਰਤੀਭਾਗੀਆਂ ਦੇ ਉਤਸ਼ਾਹਪੂਰਣ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮਵਿਸ਼ਵਾਸ, ਤੁਰੰਤ ਫ਼ੈਸਲਾ ਲੈਣ ਦੀ ਸਮਰੱਥਾ, ਟੀਮ ਵਰਕ ਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਵੀ ਵਿਕਸਿਤ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ।
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਦੇ ਨਸ਼ਾ ਛਡਾਊ ਕੇਂਦਰ ’ਚ ਮਨਾਇਆ ਰਾਸ਼ਟਰੀ ਖੇਡ ਦਿਵਸ ਅਗਲੀ ਖ਼ਬਰ ਐਸ. ਆਈ.ਆਰ. ਸਬੰਧੀ ਅਨਮੈਪਿੰਗ ਵੋਟਰਾਂ ਦੀ ਸੁਣਵਾਈ ਲਈ ਸੜੋਆ ਵਿਖੇ ਲਗਾਇਆ ਕੈਂਪ
Ad Position 24