06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰੁਜ਼ਗਾਰ ਦੀ ਖ਼ਤਰ ਵਿਦੇਸ਼ ਗਏ ਸੁਖਵਿੰਦਰ ਉਰਫ ਕਾਕੂ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਨਾਲ ਮਾਹੌਲ ਹੋਇਆ ਗ਼ਮਗੀਨ

ਸੜੋਆ, 5 ਸਤੰਬਰ (ਬਲਵਿੰਦਰ ਨਾਨੋਵਾਲੀਆ)-ਬਲਾਕ ਸੜੋਆ ਦੇ ਪਿੰਡ ਖੁਰਦਾਂ ਦੇ ਵਸਨੀਕ ਸ: ਮੋਹਣ ਸਿੰਘ ਦਾ ਲਾਡਲਾ ਸਪੁੱਤਰ ਸੁਖਵਿੰਦਰ ਸਿੰਘ ਉਰਫ ਕਾਕੂ (45) ਜੋ ਕਿ ਰੁਜਗਾਰ ਦੀ ਖਾਤਰ ਸਾਊਦੀ ਅਰਬ ਗਿਆ ਹੋਇਆ ਸੀ, ਦੀ ਮ੍ਰਿਤਕ ਦੇਹ ਜਦੋਂ 11 ਦਿਨਾਂ ਬਾਅਦ ਪਿੰਡ ਪਹੁੰਚੀ ਤਾਂ ਪਿੰਡ ਦਾ ਮਾਹੌਲ ਇਕ ਦਮ ਗਮਗੀਨ ਹੋ ਗਿਆ। ਡਰਾਇਵਰੀ ਕਿਤੇ ਅੰਦਰ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਸੁਖਵਿੰਦਰ ਕਾਕੂ ਦੀ ਡੱਬਾ ਬੰਦ ਮ੍ਰਿਤਕ ਦੇਹ ਜਦੋਂ ਘਰ ਅੰਦਰ ਦਾਖਲ ਹੋਈ ਤਾਂ ਮ੍ਰਿਤਕ ਦੇ ਬਿਰਧ ਮਾਪਿਆਂ, ਧਰਮ ਪਤਨੀ, ਮਾਸੂਮ ਬੱਚਿਆਂ ਸਮੇਤ ਪਰਿਵਾਰਕ ਮੈਂਬਰਾਂ ਤੇ ਸਕੇ-ਸੰਬੰਧੀਆਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ।

Ad Position 21
repet_subhas-goyals [Copy P29]
ਮ੍ਰਿਤਕ ਸੁਖਵਿੰਦਰ ਸਿੰਘ ਉਰਫ ਕਾਕੂ ਦੀ ਪੁਰਾਣੀ ਤਸਵੀਰ। 06-09-2026
ਸੜੋਆ, 5 ਸਤੰਬਰ (ਬਲਵਿੰਦਰ ਨਾਨੋਵਾਲੀਆ)-ਬਲਾਕ ਸੜੋਆ ਦੇ ਪਿੰਡ ਖੁਰਦਾਂ ਦੇ ਵਸਨੀਕ ਸ: ਮੋਹਣ ਸਿੰਘ ਦਾ ਲਾਡਲਾ ਸਪੁੱਤਰ ਸੁਖਵਿੰਦਰ ਸਿੰਘ ਉਰਫ ਕਾਕੂ (45) ਜੋ ਕਿ ਰੁਜਗਾਰ ਦੀ ਖਾਤਰ ਸਾਊਦੀ ਅਰਬ ਗਿਆ ਹੋਇਆ ਸੀ, ਦੀ ਮ੍ਰਿਤਕ ਦੇਹ ਜਦੋਂ 11 ਦਿਨਾਂ ਬਾਅਦ ਪਿੰਡ ਪਹੁੰਚੀ ਤਾਂ ਪਿੰਡ ਦਾ ਮਾਹੌਲ ਇਕ ਦਮ ਗਮਗੀਨ ਹੋ ਗਿਆ। ਡਰਾਇਵਰੀ ਕਿਤੇ ਅੰਦਰ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਸੁਖਵਿੰਦਰ ਕਾਕੂ ਦੀ ਡੱਬਾ ਬੰਦ ਮ੍ਰਿਤਕ ਦੇਹ ਜਦੋਂ ਘਰ ਅੰਦਰ ਦਾਖਲ ਹੋਈ ਤਾਂ ਮ੍ਰਿਤਕ ਦੇ ਬਿਰਧ ਮਾਪਿਆਂ, ਧਰਮ ਪਤਨੀ, ਮਾਸੂਮ ਬੱਚਿਆਂ ਸਮੇਤ ਪਰਿਵਾਰਕ ਮੈਂਬਰਾਂ ਤੇ ਸਕੇ-ਸੰਬੰਧੀਆਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਮ੍ਰਿਤਕ ਦੇ ਵੱਡੇ ਵੀਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੇਰਾ ਛੋਟਾ ਵੀਰ ਕਾਕੂ ਅਜੇ ਅੱਠ ਮਹੀਨੇ ਪਹਿਲਾਂ ਹੀ ਘਰੋਂ ਵਿਦੇਸ਼ ਗਿਆ ਸੀ, ਕਿ ਮੌਤ ਨੇ ਉਸ ਨੂੰ ਸਾਊਦੀ ਅਰਬ ਦੀ ਧਰਤੀ ’ਤੇ ਉਸ ਸਮੇਂ ਆਣ ਘੇਰ ਲਿਆ ਜਦੋਂ ਉਹ ਗੱਡੀ ਲੈ ਕੇ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਪਰਿਵਾਰ ਵਲੋਂ ਮ੍ਰਿਤਕ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਖੁਰਦਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਮ੍ਰਿਤਕ ਦੀ ਚਿਖਾ ਨੂੰ ਅਗਨੀ ਭੇਟ ਉਸ ਦੇ ਬਜ਼ੁਰਗ ਪਿਤਾ ਮੋਹਣ ਸਿੰਘ ਤੇ 10 ਸਾਲਾ ਇਕਲੌਤੇ ਪੁੱਤਰ ਜੋਰਾਵਰ ਸਿੰਘ ਵਲੋਂ ਭੇਟ ਕੀਤੀ ਗਈ। ਮ੍ਰਿਤਕ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਕਰਨਲ ਜੋਗਿੰਦਰ ਸਿੰਘ, ਚੌਧਰੀ ਤਰਸੇਮ ਚੰਦਿਆਣੀ ਸਾਬਕਾ ਚੇਅਰਮੈਨ, ਕੁਲਵੰਤ ਸਿੰਘ ਸਰਪੰਚ, ਇੰਸਪੈਕਟਰ ਸ਼ਿੰਗਾਰਾ ਸਿੰਘ, ਕੈਪਟਨ ਤਰਸੇਮ ਸਿੰਘ, ਰਾਣਾ ਸਿੰਘ ਪਟਵਾਰੀ, ਮੋਹਣ ਸਿੰਘ, ਸੂਬੇਦਾਰ ਕੁਲਦੀਪ ਸਿੰਘ, ਸੋਹਣ ਸਿੰਘ, ਹਰਬੰਸ ਸਿੰਘ ਦੋਵੇ ਸਾਬਕਾ ਸਰਪੰਚ, ਕੈਪਟਨ ਕਸ਼ਮੀਰ ਸਿੰਘ, ਸੁਖਦੇਵ ਸਿੰਘ ਸੈਕਟਰੀ, ਠੇਕੇਦਾਰ ਜਰਨੈਲ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਠੇਕੇਦਾਰ ਨਿਰਮਲ ਸਿੰਘ, ਦਲਜੀਤ ਸਿੰਘ ਬੈਂਸ, ਮਨਜੀਤ ਸਿੰਘ, ਦਿਲਾਵਰ ਸਿੰਘ, ਕੁਲਦੀਪ ਸਿੰਘ, ਸੂਬੇਦਾਰ ਉਜਾਗਰ ਸਿੰਘ, ਕੇਸਰ ਸਿੰਘ ਫੌਜੀ, ਥਾਣੇਦਾਰ ਬਲਵਿੰਦਰ ਸਿੰਘ ਅਤੇ ਸੀਤਲ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਆਈ. ਜੀ. ਹਰਭਜਨ ਸਿੰਘ ਭਜੀ ਦੀ ਪਹਿਲੀ ਬਰਸੀ ਮੌਕੇ ਧਾਰਮਿਕ ਸਮਾਗਮ ਅੱਜ ਅਗਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਦਿਹਾੜਾ ਧੂਮਧਾਮ ਨਾਲ ਮਨਾਇਆ
Ad Position 24