12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰੈੱਡ ਕਰਾਸ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਨਵਾਂਸ਼ਹਿਰ, 11 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸੰਬੰਧ ਵਿਚ ਸੈਮੀਨਾਰ ਕਰਵਾਇਆ, ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਇਹ ਦਿਵਸ ਪਹਿਲੀ ਵਾਰ 10 ਅਕਤੂਬਰ 1992 ਨੂੰ ਵਿਸ਼ਵ ਮਾਨਸਿਕ ਸਿਹਤ ਫੈਡੇਰਸ਼ਨ ਵਲੋਂ ਮਨਾਇਆ ਤੇ ਲਗਾਤਾਰ ਡਬਲਿਯੂ.

Ad Position 21
No active advertisement
ਅਜੀਤ ਡੈਸਕ 12-10-2026
ਨਵਾਂਸ਼ਹਿਰ, 11 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸੰਬੰਧ ਵਿਚ ਸੈਮੀਨਾਰ ਕਰਵਾਇਆ, ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਇਹ ਦਿਵਸ ਪਹਿਲੀ ਵਾਰ 10 ਅਕਤੂਬਰ 1992 ਨੂੰ ਵਿਸ਼ਵ ਮਾਨਸਿਕ ਸਿਹਤ ਫੈਡੇਰਸ਼ਨ ਵਲੋਂ ਮਨਾਇਆ ਤੇ ਲਗਾਤਾਰ ਡਬਲਿਯੂ. ਐਚ. ਓ. ਵਲੋਂ ਹਰ ਸਾਲ ਇਕ ਵੱਖਰੇ ਵਿਸ਼ੇ ਤਹਿਤ ਮਨਾਇਆ ਜਾਦਾ ਹੈ। ਇਸ ਸਾਲ ਦਾ ਥੀਮ ‘ਜਿਊਦੇਂ ਅਨੁਭਵ ਸੁਣੇ: ਅਸਲ ਅਵਾਜ਼ਾਂ, ਅਸਲ ਤਬਦੀਲੀ’ ’ਤੇ ਚਰਚਾ ਕਰਦਿਆਂ ਦੱਸਿਆ ਕਿ ਇਹ ਦਿਨ ਜਾਗਰੂਕ ਕਰਨ ਦਾ ਦਿਨ ਹੈ। ਇਸ ਦਿਨ ਦਾ ਮਤਲਬ ਹੈ ਕਿ ਲੋਕਾਂ ਵਿਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਲਿਆਉਣੀ ਤੇ ਅਨੁਭਵ ਨੂੰ ਮਹੱਤਤਾ ਦੇਣਾ। ਉਨ੍ਹਾਂ ਦੱਸਿਆ ਕਿ ਦੁਨੀਆਂ ਵਿਚ 100 ਕਰੋੜ ਲੋਕ ਮਾਨਸਿਕ ਤੌਰ ’ਤੇ ਬਿਮਾਰ ਹਨ, ਜਿਨ੍ਹਾਂ ਦਾ ਅਨੁਪਾਤ 1.7 ਹੈ। ਮਾਨਸਿਕ ਰੋਗੀ ਜਾਂ ਤਾਂ ਜਿੰਦਗੀ ਦੁੱਖਾਂ ਨਾਲ ਜਿਊਦਾ ਹੈ ਜਾਂ ਉਸ ਨੂੰ ਜਿੰਦਗੀ ਗੁਜਰਦੀ ਦਾ ਅਹਿਸਾਸ ਨਹੀਂ ਹੁੰਦਾ। ਦੇਸ਼ ਦੁਨੀਆਂ ਵਿਚ ਕਈ ਕਾਰਨ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਜਿਵੇਂ ਕਿ ਗਰੀਬੀ, ਬਿਮਾਰੀਆਂ, ਬੇਰੁਜਗਾਰੀ, ਭ੍ਰਿਸ਼ਟਾਚਾਰ, ਛੂਆ-ਛੂਤ, ਅੰਧਵਿਸ਼ਵਾਸ, ਅੱਗੇ ਵੱਧਣ ਦੀ ਇੱਛਾ, ਪਹੁੰਚ ਤੋਂ ਦੂਰ ਰਹਿ ਜਾਣਾ ਆਦਿ। ਸੋ ਸਾਨੂੰ ਸਬਰ-ਸੰਤੋਖ ਵਾਲਾ ਜੀਵਨ ਜਿਊਣਾ ਚਾਹੀਦਾ ਹੈ। ਜਦੋਂ ਚਿੰਤਾ, ਡਰ, ਇਕੱਲਾਪਨ, ਭੁੱਖ ਦਾ ਵਧਣਾ-ਘਟਣਾ ਮਹਿਸੂਸ ਹੋਵੇ ਤਾਂ ਸਮਝੋ ਮਾਨਸਿਕ ਸਿਹਤ ਠੀਕ ਨਹੀਂ ਹੈ। ਖੁਦਕੁਸ਼ੀ ਦੇ ਕੇਸਾਂ ’ਚ ਵਾਧਾ, ਐਕਸੀਡੈਂਟ, ਲੜਾਈ ਝਗੜੇ, ਭ੍ਰਿਸ਼ਟਾਚਾਰ ਆਦਿ ਦਾ ਵਾਧਾ ਵੀ ਖਰਾਬ ਮਾਨਸਿਕਤਾ ਦਾ ਨਤੀਜਾ ਹੈ। ਕੁਲਵੰਤ ਸਿੰਘ ਨੇ ਵੀ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਕਈ ਨੁਕਤੇ ਸਾਂਝੇ ਕੀਤੇ। ਇਸ ਮੌਕੇ ਦਿਨੇਸ਼ ਕੁਮਾਰ, ਕਮਲਜੀਤ ਕੌਰ, ਕਮਲਾ ਰਾਣੀ, ਪਰਵੀਨ ਕੁਮਾਰੀ, ਕੋਮਲਪ੍ਰੀਤ ਕੌਰ, ਕਮਲਾ ਰਾਣੀ, ਮਰੀਜ਼ਾਂ ਤੇ ਉਨ੍ਹਾਂ ਨੇ ਵਾਰਿਸ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨ ਬੀਰ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲੇਗਾ-ਰਾਠੋਰ, ਮਿੰਟੂ ਅਗਲੀ ਖ਼ਬਰ ਨਵਾਂਸ਼ਹਿਰ ’ਚ ਅੰਤਰਰਾਸ਼ਟਰੀ ਬਾਲੜੀ ਦਿਵਸ ਤਹਿਤ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24