ਸ੍ਰੀ ਗੁਰੂ ਤੇਗ ਬਹਾਦਰ ਮਾਰਗ ’ਤੇ ਨਵਾਂਗਰਾਂ ਵਿਖੇ ਟੁੱਟੀ ਪੁਲੀ ਕਦੇ ਵੀ ਦੇ ਸਕਦੀ ਹੈ ਵੱਡੇ ਹਾਦਸੇ ਨੂੰ ਸੱਦਾ
ਪੋਜੇਵਾਲ ਸਰਾਂ, 5 ਨਵੰਬਰ (ਨਵਾਂਗਰਾਈਂ)-ਸ੍ਰੀ ਗੁਰੁ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਤੇ ਪਿੰਡ ਨਵਾਂਗਰਾਂ ਵਿਖੇ ਟੁੱਟੀ ਪੁਲੀ ’ਤੇ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਤੇ ਇੱਥੇ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਨਵਾਂਗਰਾਂ ਵਿਖੇ ਮੁੱਖ ਮਾਰਗ ’ਤੇ ਬਣੀ ਪੁਲੀ ਦੀਆਂ ਦੋਨੋਂ ਸਾਈਡਾਂ ਬੁਰੀ ਤਰਾਂ ਟੁੱਟ ਗਈਆਂ ਹਨ ਤੇ ਇਨ੍ਹਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
ਪੋਜੇਵਾਲ ਸਰਾਂ, 5 ਨਵੰਬਰ (ਨਵਾਂਗਰਾਈਂ)-ਸ੍ਰੀ ਗੁਰੁ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਤੇ ਪਿੰਡ ਨਵਾਂਗਰਾਂ ਵਿਖੇ ਟੁੱਟੀ ਪੁਲੀ ’ਤੇ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਤੇ ਇੱਥੇ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਨਵਾਂਗਰਾਂ ਵਿਖੇ ਮੁੱਖ ਮਾਰਗ ’ਤੇ ਬਣੀ ਪੁਲੀ ਦੀਆਂ ਦੋਨੋਂ ਸਾਈਡਾਂ ਬੁਰੀ ਤਰਾਂ ਟੁੱਟ ਗਈਆਂ ਹਨ ਤੇ ਇਨ੍ਹਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਹਿਲਾਂ ਇਸ ਪੁਲੀ ਦੀਆ ਸਾਈਡਾਂ ਸੜਕ ਦੇ ਕਿਨਾਰੇ ਤੋਂ ਦੂਰ ਸਨ ਪਰ ਹੁਣ ਸੜਕ ਦੇ ਚੌੜੀ ਹੋਣ ਨਾਲ ਇਸ ਪੁਲੀ ਦੀਆਂ ਸਾਈਡਾਂ ਬਿਲਕੁੱਲ ਸੜਕ ਦੇ ਕਿਨਾਰੇ ਨਾਲ ਲੱਗ ਗਈਆਂ ਹਨ ਤੇ ਪੁਲੀ ਦੀਆਂ ਸਾਈਡਾਂ ਵੀ ਪੂਰੀ ਤਰ੍ਹਾਂ ਟੁੱਟ ਗਈਆਂ ਹਨ ਤੇ ਪੁਲੀ ਦੇ ਨਾਲ ਥੱਲੇ ਪਾਣੀ ਦੇ ਡੂੰਗੇ ਟੋਏ ਪਏ ਹੋਏ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਇਸ ਪੁਲੀ ਰਾਹੀਂ ਪਿੰਡ ਨਵਾਂਗਰਾਂ ਦਾ ਸਾਰਾ ਪਾਣੀ ਆਂਉਂਦਾ ਹੈ ਤੇ ਜੇਕਰ ਕਦੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਇੱਥੇ ਕਿਸੇ ਵੀ ਵਿਅਕਤੀ ਦੀ ਜਾਨ ਜਾ ਸਕਦੀ ਹੈ। ਜਦੋਂ ਇਸ ਸੜਕ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਵੇਲੇ ਇਸ ਪੁਲੀ ਬਾਰੇ ਲੋਕ ਨਿਰਮਾਣ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਲਿਆਦੀ ਸੀ, ਪਰ ਵਿਭਾਗ ਦੇ ਅਧਿਕਾਰੀਆ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਸੜਕ ਦੀ ਮੁਰੰਮਤ ਸਮੇਂ ਕੁੱਝ ਖਾਸ ਜਗ੍ਹਾ ਜਾਂ ਕਹਿ ਲਈਏ ਪਹੁੰਚ ਵਾਲੇ ਥਾਵਾਂ ‘ਤੇ ਪੁਲੀਆਂ ਦੇ ਕਿਨਾਰਿਆ ਦੀ ਰਿਪੇਅਰ ਕਰਕੇ ਪੁਲੀ ਦੇ ਕਿਨਾਰੇ ਠੀਕ ਕਰ ਦਿੱਤੇ ਸਨ, ਪਰ ਇਸ ਪੁਲੀ ਵੱਲ ਕਿਸੇ ਧਿਆਨ ਨਹੀਂ ਦਿੱਤਾ। ਲੋਕਾਂ ਦੀ ਮੰਗ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੇ ਬਿਨਾਂ ਇਸ ਪੁਲੀ ਦੇ ਕਿਨਾਰਿਆ ਦੀ ਕੰਧ ਜਾਂ ਇਸ ਦੀ ਬਣਦੀ ਰਿਪੇਅਰ ਤਰੁੰਤ ਕੀਤੀ ਜਾਵੇ।