20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

28 ਨੂੰ ਮੰਡੀ ਗੋਬਿੰਦਗੜ੍ਹ 'ਚ ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨਾਂ ਲਈ ਇਕ ਸਮਾਗਮ ਹੋਵੇਗਾ

Ad Position 21
No active advertisement
ਅਜੀਤ ਡੈਸਕ 31-01-2026
ਮੰਡੀ ਗੋਬਿੰਦਗੜ੍ਹ, 30 ਜਨਵਰੀ (ਇਕਬਾਲਦੀਪ ਸੰਧੂ)-ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨ ਸਮਿਤੀ, ਆਰਟ ਆਫ਼ ਲਿਵਿੰਗ ਫਾਊਾਡੇਸ਼ਨ ਅਤੇ ਸ੍ਰੀ ਹਰੀ ਕਥਾ ਸਮਿਤੀ ਮੰਡੀ ਗੋਬਿੰਦਗੜ੍ਹ ਦੇ ਸਹਿਯੋਗ ਨਾਲ 28 ਫਰਵਰੀ ਨੂੰ ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨ ਸਮਿਤੀ ਲਈ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕਰ ਰਹੀ ਹੈ | ਜਿਸ ਬਾਰੇ ਸ੍ਰੀ ਰਾਮ ਮੰਦਰ ਵਿਖੇ ਸ਼ਹਿਰ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਇਕ ਮੀਟਿੰਗ ਸਮਿਤੀ ਦੇ ਪ੍ਰਧਾਨ ਪ੍ਰਕਾਸ਼ ਚੰਦ ਗਰਗ, ਸਰਪ੍ਰਸਤ ਸ਼ਰਨ ਦਾਸ ਮਿੱਤਲ ਅਤੇ ਸਕੱਤਰ ਡਾ. ਮਨਮੋਹਨ ਕੌਸ਼ਲ ਦੀ ਅਗਵਾਈ ਵਿਚ ਹੋਈ | ਇਸ ਮੌਕੇ 'ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਸ੍ਰੀ ਸੋਮਨਾਥ ਮੰਦਰ 'ਤੇ ਲਗਪਗ ਇਕ ਹਜ਼ਾਰ ਸਾਲ ਪਹਿਲਾਂ ਮਹਿਮੂਦ ਗਜ਼ਨਵੀ ਨੇ 17 ਵਾਰ ਹਮਲਾ ਕੀਤਾ ਸੀ | 18ਵੇਂ ਹਮਲੇ ਵਿਚ ਸ਼ਿਵਲਿੰਗ ਨੂੰ ਤੋੜ ਦਿੱਤਾ ਗਿਆ ਸੀ ਅਤੇ ਇਸ ਦੇ ਟੁਕੜੇ ਤਾਮਿਲਨਾਡੂ ਲਿਜਾਏ ਗਏ ਸਨ ਅਤੇ ਇਕ ਪਰਿਵਾਰ ਦੁਆਰਾ ਸੁਰੱਖਿਅਤ ਕੀਤੇ ਗਏ ਸਨ | 1924 ਵਿਚ ਸ਼ੰਕਰਾਚਾਰੀਆ ਜੀ ਦੇ ਨਿਰਦੇਸ਼ਾਂ 'ਤੇ ਉਸ ਪਰਿਵਾਰ ਦੁਆਰਾ 100 ਸਾਲਾਂ ਤੱਕ ਗੁਪਤ ਪੂਜਾ ਕੀਤੀ ਗਈ | 100 ਸਾਲਾਂ ਬਾਅਦ 2024 ਵਿਚ ਸ਼ੰਕਰਾਚਾਰੀਆ ਦੇ ਆਦੇਸ਼ਾਂ 'ਤੇ ਇਹ ਸ਼ਿਵਲਿੰਗ ਰੂਪ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਸੌਂਪਿਆ ਗਿਆ, ਜੋ ਹੁਣ ਪੂਰੇ ਭਾਰਤ ਦਾ ਦੌਰਾ ਕਰਨ ਤੋਂ ਬਾਅਦ ਇਹ 28 ਫਰਵਰੀ ਨੂੰ ਮੰਡੀ ਗੋਬਿੰਦਗੜ੍ਹ ਪਹੁੰਚਣਗੇ | ਇਸ ਮੌਕੇ ਪ੍ਰਧਾਨ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਰਾਮ ਮੰਦਰ ਵਿਚ ਵੈਦਿਕ ਮੰਤਰਾਂ ਨਾਲ ਜਯੋਤਿਰਲਿੰਗ ਦਾ ਰੁਦਰਭਿਸ਼ੇਕ ਕੀਤਾ ਜਾਵੇਗਾ, ਉਸ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਜਾਣਗੇ ਅਤੇ ਪ੍ਰਸ਼ਾਦ ਵੰਡਿਆ ਜਾਵੇਗਾ | ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਬਿ੍ਜ ਗੁਪਤਾ, ਸੰਜੇ ਸਿੰਗਲਾ, ਸੰਦੀਪ ਗੋਇਲ, ਸੰਚਿਤ ਸਿੰਗਲਾ, ਸੁਭਾਸ਼ ਭਾਰਦਵਾਜ, ਸੀ.ਪੀ.ਸਿੰਘ, ਪ੍ਰਦੀਪ ਭੱਲਾ ਸੁਰੇਸ਼ ਸਿੰਗਲਾ, ਗੋਪਾਲ ਕਿ੍ਸ਼ਨ ਬਾਂਸਲ, ਯੱਗਿਆ ਦੱਤ, ਸੁਰੇਸ਼ ਗੁਪਤਾ, ਰਾਕੇਸ਼ ਗੁਪਤਾ, ਅਸ਼ੋਕ ਜਿੰਦਲ, ਮਨੋਜ ਭੱਲਾ, ਬਿ੍ਜਮੋਹਨ ਗੁਪਤਾ, ਦੇਵਰਾਜ ਪਰਾਕਰ, ਦੇਵਰਾਜ ਕੁਮਾਰ, ਵੀ. ਅਮਿਤ ਗਰਗ, ਆਰ.ਕੇ ਬੱਸੀ, ਸੁਭਾਸ਼ ਸਿੰਗਲਾ, ਸੁਨੀਲ ਮਿੱਤਲ, ਰਾਕੇਸ਼ ਸਿੰਗਲਾ, ਸੱਜਣ ਗੋਇਲ, ਅਨੁਰਾਧਾ ਗੋਇਲ, ਮੀਨਾਕਸ਼ੀ ਗੁਪਤਾ, ਸੀਮਾ ਧੀਰ, ਊਸ਼ਾ ਕਵਾਤਰਾ, ਅੰਜਲੀ ਮਿੱਤਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ 'ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਤਲੋਕ ਆਸ਼ਰਮ ਵਿਖੇ ਸਮਾਗਮ 'ਚ ਸਾਬਕਾ ਮੰਤਰੀ ਡਾ. ਲਾਲ, ਜੈਨ ਤੇ ਰਾਜੂ ਨੇ ਲਵਾਈ ਹਾਜ਼ਰੀ
Ad Position 24