25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮੁਲਾਜ਼ਮ ਵਲੋਂ ਕੰਪਨੀ ਨਾਲ 49 ਲੱਖ ਤੋਂ ਵੱਧ ਦੀ ਧੋਖਾਧੜੀ

Ad Position 21
No active advertisement
ਅਜੀਤ ਡੈਸਕ 27-02-2026
ਰਾਜਪੁਰਾ, 26 ਫਰਵਰੀ (ਜੀ.ਪੀ. ਸਿੰਘ)-ਰਾਜਪੁਰਾ ਦੇ ਫੋਕਲ ਪੁਆਇੰਟ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਬਣਾਉਣ ਵਾਲੀ ਕੰਪਨੀ ਦੇ ਮੁਲਾਜ਼ਮ ਵਲੋਂ ਕੰਪਨੀ ਨਾਲ 49 ਲੱਖ 3 ਹਜ਼ਾਰ 580 ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸ਼ਹਿਰੀ ਦੀ ਪੁਲਿਸ ਨੇ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |ਜਾਣਕਾਰੀ ਅਨੁਸਾਰ ਕੁਨਾਲ ਗੁਪਤਾ ਪੁੱਤਰ ਜਗਦੀਸ਼ ਗੁਪਤਾ ਵਾਸੀ ਗੋਬਿੰਦ ਕਾਲੋਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੀ ਫੋਕਲ ਪੁਆਇੰਟ ਰਾਜਪੁਰਾ ਵਿਖੇ ਏਰਨ ਪਾਵਰ ਨਾਂਅ ਦੀ ਫਰਮ ਹੈ ਤੇ ਜਿਸ ਵਿਚ ਬਿਜਲੀ ਦੇ ਟਰਾਂਸਫ਼ਾਰਮਰ ਬਣਾਏ ਜਾਂਦੇ ਹਨ | ਉਹਨਾਂ ਆਪਣੀ ਸ਼ਿਕਾਇਤ 'ਚ ਦੱਸਿਆ ਕਿ 2024 'ਚ ਮੁਕੇਸ਼ ਕੁਮਾਰ ਪੁੱਤਰ ਧਮੀਰਾ ਰਾਮ ਵਾਸੀ ਸੁੰਦਰ ਨਗਰ ਜਿਊਰ 66 ਜਾਬਲਾ ਮੰਡੀ ਹਿਮਾਚਲ ਪ੍ਰਦੇਸ਼ ਨੂੰ ਮਾਰਕੀਟਿੰਗ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀ ਫ਼ੀਸ ਲੈਣ ਲਈ ਰੱਖਿਆ ਸੀ | ਇਸ ਦੌਰਾਨ ਮੁਕੇਸ਼ ਕੁਮਾਰ ਨੇ ਸਕਿਉਰਿਟੀ ਅਤੇ ਰਜਿਸਟ੍ਰੇਸ਼ਨ ਫ਼ੀਸ 49 ਲੱਖ 3 ਹਜਾਰ 580 ਰੁਪਏ ਦੇ ਆਰਡਰ ਲੈ ਲਏ | ਪਰ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਸਾਰੇ ਆਰਡਰ ਜਾਅਲੀ ਹਨ ਤੇ ਉਸ ਨੇ ਕੰਪਨੀਆਂ ਨੂੰ ਜਾਅਲੀ ਡਰਾਫ਼ਟ ਬਣਾ ਕੇ ਦੇ ਦਿੱਤੇ | ਇਸ ਲਈ ਮੁਕੇਸ਼ ਕੁਮਾਰ ਨੇ ਉਨ੍ਹਾਂ ਨਾਲ 49 ਲੱਖ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ | ਸ਼ਹਿਰੀ ਥਾਣੇ ਦੀ ਪੁਲਿਸ ਨੇ ਮੁਕੇਸ਼ ਕੁਮਾਰ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 33 ਮਹੀਨਿਆਂ ਤੋਂ ਰਸਤੇ 'ਚ ਲੱਗਾ ਬਿਜਲੀ ਸਪਲਾਈ ਖੰਭਾ ਹਟਾਉਣ 'ਚ ਨਾਕਾਮਯਾਬ ਰਹੇ ਕਈ ਵਿਭਾਗ ਅਗਲੀ ਖ਼ਬਰ ਕਰਨਲ ਬਾਠ ਮਾਮਲਾ : ਸ੍ਰੀਮਤੀ ਬਾਠ ਨੇ ਪੁਲਿਸ 'ਤੇ ਲਗਾਏ ਦੋਸ਼
Ad Position 24