25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

33 ਮਹੀਨਿਆਂ ਤੋਂ ਰਸਤੇ 'ਚ ਲੱਗਾ ਬਿਜਲੀ ਸਪਲਾਈ ਖੰਭਾ ਹਟਾਉਣ 'ਚ ਨਾਕਾਮਯਾਬ ਰਹੇ ਕਈ ਵਿਭਾਗ

Ad Position 21
No active advertisement
ਅਜੀਤ ਡੈਸਕ 27-02-2026
ਖਮਾਣੋਂ, 26 ਫਰਵਰੀ (ਮਨਮੋਹਣ ਸਿੰਘ ਕਲੇਰ)-ਪਿੰਡ ਦਮਹੇੜੀ ਵਿਖੇ ਇਕ ਖੇਤਾਂ ਨੂੰ ਜਾਂਦੇ ਰਸਤੇ 'ਚ ਖੜ੍ਹੇ ਬਿਜਲੀ ਸਪਲਾਈ ਖੰਭੇ ਨੂੰ ਲਗਪਗ ਕਈ ਵਿਭਾਗ 33 ਮਹੀਨਿਆਂ 'ਚ ਉੱਥੋਂ ਬਦਲ ਕੇ ਹੋਰ ਸੁਰੱਖਿਅਤ ਸਥਾਨ 'ਤੇ ਲਗਾਉਣ 'ਚ ਨਾਕਾਮਯਾਬ ਰਹੇ ਹਨ | ਜਦੋਂਕਿ ਸਬੰਧਿਤ ਵਿਅਕਤੀ ਵਲੋਂ ਪੰਜਾਬ ਪਾਵਰ ਕਾਮ ਸਮੇਤ ਹੋਰਨਾਂ ਵਿਭਾਗਾਂ ਤੋਂ ਆਪਣੀ ਕਾਰਵਾਈ ਮੁਕੰਮਲ ਕੀਤੀ ਹੋਈ ਹੈ | ਜਿਸ ਦੌਰਾਨ ਮਾਮਲਾ ਸਿਰਫ਼ ਪੁਲਿਸ ਸੁਰੱਖਿਆ ਤੇ ਆ ਕੇ ਖੜ੍ਹ ਗਿਆ ਹੈ | ਜਾਣਕਾਰੀ ਦਿੰਦੇ ਹੋਏ ਗੁਰਚਰਨ ਸਿੰਘ ਵਾਸੀ ਪਿੰਡ ਦਮਹੇੜੀ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਇਕ ਦਰਖ਼ਾਸਤ ਸਾਲ ਮਈ 2023 'ਚ ਪੰਜਾਬ ਪਾਵਰ ਕਾਮ ਦਫ਼ਤਰ ਭੜੀ ਵਿਖੇ ਦਿੱਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਦੇ ਪਿੰਡ ਦੇ ਖੇਤਾਂ ਨੂੰ ਜਾਂਦੇ ਰਸਤੇ 'ਚ ਖੰਭਾ ਖੜ੍ਹਾ ਹੈ | ਜਿਸ ਨਾਲ ਖੇਤਾਂ 'ਚ ਫ਼ਸਲ ਦੀ ਕਟਾਈ ਅਤੇ ਬਿਜਾਈ ਲਈ ਸਾਧਨ ਜਾਣ ਅਤੇ ਆਉਣ 'ਚ ਦਿੱਕਤ ਆਉਂਦੀ ਹੈ | ਇਸ ਨੂੰ ਇੱਥੋਂ ਹਟਾ ਕੇ ਹੋਰ ਜਗ੍ਹਾ ਜੋ ਸ਼ਾਮਲਾਟ ਵਿਖੇ ਲਗਾਇਆ ਜਾਵੇ ਤਾਂ ਜੋ ਕੋਈ ਦੁਰਘਟਨਾ ਨਾ ਹੋ ਸਕੇ | ਜਿਸ 'ਤੇ ਕਾਰਵਾਈ ਕਰਦੇ ਵਿਭਾਗ ਪੰਜਾਬ ਪਾਵਰ ਕਾਮ ਵਲੋਂ ਤਖ਼ਮੀਨਾ ਤਿਆਰ ਕਰਦੇ ਹੋਏ ਉਸ ਤੋਂ ਬਣਦੀ ਸਰਕਾਰੀ ਫ਼ੀਸ ਲਗਪਗ ਜੋ ਗਿਆਰਾਂ ਹਾਜ਼ਾਰ ਰੁਪਏ ਬਣਦੀ ਸੀ, ਲੈ ਕੇ ਬਾਕਾਇਦਾ ਰਸੀਦ ਦੇ ਦਿੱਤੀ | ਜਿਸ ਉਪਰੰਤ ਵਿਭਾਗ ਵਲੋਂ ਜਦੋਂ ਖੰਭਾ ਹਟਾਉਣ ਦੀ ਕਾਰਵਾਈ ਕੀਤੀ ਗਈ ਤਾਂ ਕੁਝ ਵਿਅਕਤੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੰਜਾਬ ਪਾਵਰ ਕਾਮ ਵਲੋਂ ਇਹ ਕੰਮ ਪੁਲਿਸ ਸੁਰੱਖਿਆ ਰਾਹੀਂ ਕਰਵਾਏ ਜਾਣ ਲਈ ਉਸ ਨੂੰ ਕਿਹਾ ਗਿਆ | ਜਿਸ ਉਪਰੰਤ ਉਸ ਵਲੋਂ ਇਕ ਪੱਤਰ ਖੰਭਾ ਹਟਾਉਣ ਲਈ ਐਸ.ਡੀ.ਐਮ. ਬਸੀ ਪਠਾਣਾਂ ਨੂੰ ਦਿੱਤਾ ਗਿਆ, ਜਿਸ ਨੂੰ ਅੱਗੇ ਬਲਾਕ ਅਫ਼ਸਰ ਬਸੀ ਪਠਾਣਾਂ ਨੂੰ ਇਹ ਕੰਮ ਕਰਨ ਲਈ ਪੱਤਰ ਭੇਜ ਦਿੱਤਾ ਗਿਆ, ਜਿਨ੍ਹਾਂ ਵਲੋਂ ਮਿਤੀ 18-8-25 ਨੂੰ ਸਰਪੰਚ ਪਿੰਡ ਦਮਹੇੜੀ ਨੂੰ ਇਹ ਖੰਭਾ ਦੋ ਦਿਨਾਂ 'ਚ ਹਟਾ ਕੇ ਹੋਰ ਜਗ੍ਹਾ ਲਗਵਾਉਣ ਦੀ ਕਾਰਵਾਈ ਕਰਕੇ ਦਫ਼ਤਰ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਕਾਰਵਾਈ ਨਹੀਂ ਹੋ ਸਕੀ | ਜਿਸ ਵਿਚ ਐਸ.ਡੀ.ਐਮ ਵਲੋਂ ਉਪ ਕਪਤਾਨ ਖਮਾਣੋਂ ਨੂੰ ਇਸ ਮਾਮਲੇ 'ਚ ਪੱਤਰ ਕੱਢਿਆ ਗਿਆ ਸੀ ਕਿ ਖੰਭਾ ਹਟਾਉਣ ਲਈ ਸੁਰੱਖਿਆ ਦਿੱਤੀ ਜਾਵੇ | ਜਦੋਂ ਕਿ ਤਾਜ਼ਾ ਮਾਮਲੇ 'ਚ ਪੰਜਾਬ ਪਾਵਰ ਕਾਮ ਦਫ਼ਤਰ ਭੜੀ ਵਲੋਂ ਇਕ ਪੱਤਰ ਮਿਤੀ 10-10-25 ਜਾਰੀ ਕਰਕੇ ਥਾਣਾ ਖੇੜੀ ਨੌਧ ਸਿੰਘ ਪੁਲਿਸ ਖਮਾਣੋਂ ਨੂੰ ਇਹ ਖੰਭਾ ਹਟਾਉਣ ਲਈ ਲਿਖਿਆ ਗਿਆ ਸੀ | ਗੁਰਚਰਨ ਸਿੰਘ ਮੁਤਾਬਿਕ ਉਸ ਦੁਆਰਾ ਬਾਕੀ ਕਾਰਵਾਈ ਮੁਕੰਮਲ ਕਰ ਲੈਣ ਦੇ ਬਾਵਜੂਦ ਪੁਲਿਸ ਸੁਰੱਖਿਆ ਨਾ ਮਿਲਣ ਕਰਕੇ ਖੰਭਾ ਉਸ ਸਥਾਨ ਤੋਂ ਤਬਦੀਲ ਕਰਨ ਲਈ ਪੰਜਾਬ ਪਾਵਰ ਕਾਮ ਅਤੇ ਉਹ ਬੇਵੱਸ ਹੈ | ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਖੰਭਾ ਤਬਦੀਲ ਕਰਵਾਉਣ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਨੇ ਐੱਸ.ਡੀ.ਐੱਮ. ਖਮਾਣੋਂ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਮੁਲਾਜ਼ਮ ਵਲੋਂ ਕੰਪਨੀ ਨਾਲ 49 ਲੱਖ ਤੋਂ ਵੱਧ ਦੀ ਧੋਖਾਧੜੀ
Ad Position 24