25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਖਮਾਣੋਂ 'ਚ ਪੂੰਜੀਪਤੀਆਂ ਅਤੇ ਕਾਰੋਬਾਰੀ ਘਰਾਣਿਆਂ ਨੂੰ ਫਿਰੌਤੀ ਲਈ ਮਿਲ ਰਹੀਆਂ ਧਮਕੀਆਂ ਕਾਰਨ ਇਲਾਕਾ ਵਾਸੀ ਖੌਫ਼ਜ਼ਦਾ

Ad Position 21
No active advertisement
ਅਜੀਤ ਡੈਸਕ 27-02-2026
ਖਮਾਣੋਂ, 26 ਫਰਵਰੀ (ਮਨਮੋਹਣ ਸਿੰਘ ਕਲੇਰ)-ਸ਼ਹਿਰ ਖਮਾਣੋਂ ਦੇ ਪੂੰਜੀਪਤੀਆਂ ਅਤੇ ਕਾਰੋਬਾਰੀ ਘਰਾ ਣਿਆਂ ਨੂੰ ਪਿਛਲੇ ਸਮੇਂ ਤੋਂ ਵਟਸਐਪ ਕਾਲ ਜ਼ਰੀਏ ਮਿਲ ਰਹੀਆਂ ਫਿਰੌਤੀ ਲਈ ਧਮਕੀਆਂ ਨੇ ਸਮੁੱਚਾ ਇਲਾਕਾ ਖੌਫ਼ਜ਼ਦਾ ਕਰ ਦਿੱਤਾ ਹੈ | ਜਿਸ ਕਰਕੇ ਲੋਕਾਂ 'ਚ ਪੁਲਿਸ ਵਲੋਂ ਅਸੁਰੱਖਿਅਤ ਦੀ ਭਾਵਨਾ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਪੁਲਿਸ ਵੀ ਪਿਛਲੇ ਸਮੇਂ 'ਚ ਇਲਾਕੇ ਦੇ ਤਿੰਨ ਘਰਾਂ 'ਤੇ, ਜਿਨ੍ਹਾਂ 'ਚ ਜਨਵਰੀ 2025 ਖਮਾਣੋਂ ਦੇ ਪਿੰਡ ਜਟਾਣਾ ਉੱਚਾ ਅਤੇ ਉਪਰੰਤ ਮਾਰਚ 'ਚ ਪਿੰਡ ਠੀਕਰੀਵਾਲ ਅਤੇ ਇਸ ਤੋਂ ਬਾਅਦ ਸਾਲ 2026 'ਚ ਖਮਾਣੋਂ ਸ਼ਹਿਰ 'ਚ ਇਕ ਘਰ 'ਤੇ ਫਾਇਰਿੰਗ ਹੋ ਚੁੱਕੀ ਹੈ, ਜਦੋਂਕਿ ਉਕਤ ਤਿੰਨਾਂ 'ਚੋਂ ਕੇਵਲ ਇਕ ਸ਼ਹਿਰ ਵਾਲੇ ਮਾਮਲੇ 'ਚ ਹੀ ਫਿਰੌਤੀ ਦੀ ਧਮਕੀ ਦਾ ਮਾਮਲਾ ਸੀ | ਬਾਕੀ ਸਿਰਫ਼ ਦੋ ਫਾਇਰਿੰਗ ਦੇ ਮਾਮਲੇ ਹੀ ਨਿੱਕਲੇ ਸਨ | ਪੁਲਿਸ ਇਨ੍ਹਾਂ ਤਿੰਨਾਂ ਮਾਮਲਿਆਂ ਨੂੰ ਸੁਲਝਾਉਣ 'ਚ ਅਸਫਲ ਰਹੀ ਹੈ | ਇਸੇ ਤਰ੍ਹਾਂ ਖਮਾਣੋਂ ਦੇ ਤਿੰਨ ਮਸ਼ਹੂਰ ਕਾਰੋਬਾਰੀਆਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ | ਜਿਨ੍ਹਾਂ 'ਚ ਇਕ ਦੀ ਸ਼ਿਕਾਇਤ 'ਤੇ ਵਿਦੇਸ਼ ਬੈਠੇ ਇਕ ਧਮਕੀ ਦੇਣ ਵਾਲੇ ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ, ਪਰ ਦੋਸ਼ੀ ਸਮਝੇ ਜਾਂਦੇ ਵਿਅਕਤੀ ਖ਼ਿਲਾਫ਼ ਅਗਲੇਰੀ ਕਾਰਵਾਈ ਨਹੀਂ ਹੋ ਸਕੀ | ਜਦੋਂਕਿ ਦੋ 'ਚੋਂ ਇਕ ਵਲੋਂ ਮਾਮਲਾ ਆਪੇ ਸੁਲਝਾ ਲਏ ਜਾਣ ਦੇ ਚਰਚੇ ਹਨ ਅਤੇ ਇਕ ਨੂੰ ਮੰਗਲਵਾਰ ਨੂੰ ਆਈ ਧਮਕੀ ਦੀ ਤਾਜ਼ਾ ਘਟਨਾ ਹੈ | ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਦੁਕਾਨਦਾਰ ਜਿਹੜੇ ਕਦੇ ਰਾਤ ਤੱਕ ਆਪਣੇ ਕਾਰੋਬਾਰ ਖੁੱਲੇ੍ਹ ਰੱਖਦੇ ਸਨ | ਉਹ ਵੀ ਹੁਣ ਪਹਿਲੇ ਹਨੇਰੇ ਉਪਰੰਤ ਆਪਣਾ ਕਾਰੋਬਾਰ ਵਧਾ ਦਿੰਦੇ ਹਨ | ਲੋਕਾਂ 'ਚ ਸੰਨ 1990 ਦੇ ਦੌਰ ਦਾ ਸਹਿਮ ਉਪਜਿਆ ਜਾਪਦਾ ਹੈ | ਜਿਸ ਕਰਕੇ ਹਰ ਕੋਈ ਕਾਰੋਬਾਰੀ ਅੱਜ ਦੀ ਦਿਹਾੜੀ ਸੌਖੀ ਲੰਘ ਗਈ, ਪਰਵਦਗਾਰ ਦਾ ਧੰਨਵਾਦੀ ਬਣਦਾ ਹੈ | ਪਰ ਫਿਰ ਵੀ ਘਬਰਾਹਟ ਅਤੇ ਬੇਚੈਨੀ ਦਾ ਆਲਮ ਚੜੀ ਸਵੇਰ ਉਸ ਦੇ ਦਿਲ ਅਤੇ ਚਿਹਰੇ 'ਤੇ ਦਸਤਕ ਦੇ ਰਿਹਾ ਹੈ | ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫ਼ੋਨ ਨਹੀਂ ਚੁੱਕਿਆ ਅਤੇ ਕਾਫ਼ੀ ਦੇਰ ਵਾਪਸੀ ਫ਼ੋਨ ਦੀ ਉਡੀਕ ਕਰਨ ਦੇ ਬਾਵਜੂਦ ਉਨ੍ਹਾਂ ਵਲੋਂ ਕੋਈ ਫ਼ੋਨ ਨਹੀਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ਾਕਾਰੀ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਫ਼ਤਹਿਗੜ੍ਹ ਸਾਹਿਬ ਵਲੋਂ ਨਵੇਂ ਸਰਕਲ ਪ੍ਰਧਾਨਾਂ ਦਾ ਐਲਾਨ
Ad Position 24