23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰਾਮਗੜ੍ਹ ਦੀ ਅਗਵਾਈ ਹੇਠ ਕਾਂਗਰਸੀ ਆਗੂ ਤੇ ਵਰਕਰ ਚੰਡੀਗੜ੍ਹ ਲਈ ਰਵਾਨਾ <br/>

Ad Position 21
No active advertisement
ਅਜੀਤ ਡੈਸਕ 07-03-2026
ਖਮਾਣੋਂ, 6 ਮਾਰਚ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਲਈ ਰਵਾਨਾ ਹੋਏ | ਜ਼ਿਲ੍ਹਾ ਪ੍ਰਧਾਨ ਰਾਮਗੜ੍ਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਹਰ ਮੁੱਦਾ, ਚਾਹੇ ਉਹ ਨਸ਼ਿਆਂ ਦਾ ਹੋਵੇ, ਨੌਕਰੀਆਂ ਦਾ ਹੋਵੇ ਅਤੇ ਔਰਤਾਂ ਨੂੰ ਮਿਲਣ ਵਾਲੇ 1000 ਰੁਪਏ ਦਾ, ਜਿਸ ਦਾ ਹੁਣ ਤੱਕ ਦਾ ਕੁੱਲ ਬਕਾਇਆ 48000 ਬਣਦਾ ਹੈ, ਔਰਤਾਂ ਨੂੰ ਦੇਣ ਵਿਚ ਫ਼ੇਲ੍ਹ ਰਹੀ ਹੈ | ਇਸ ਝੂਠੀ ਸਰਕਾਰ ਨੂੰ ਜਗਾਉਣ ਲਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਅਗਵਾਈ ਵਿਚ ਵਿਧਾਨ ਸਭਾ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਦੇ ਆਮ ਨਾਗਰਿਕ ਦੇ ਹੱਕਾਂ, ਕਾਨੂੰਨ ਵਿਵਸਥਾ, ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਪੰਜਾਬ ਕਾਂਗਰਸ ਇਸੇ ਤਰ੍ਹਾਂ ਆਪਣੀ ਜੰਗ ਜਾਰੀ ਰੱਖੇਗੀ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਰਾਮਗੜ੍ਹ ਨੇ ਹਲਕਾ ਅਮਲੋਹ, ਬਸੀ ਪਠਾਣਾਂ ਅਤੇ ਸਰਹਿੰਦ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਕਾਂਗਰਸੀ ਆਗੂ ਤੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਡਵੋਕੇਟ ਹਰਨੇਕ ਸਿੰਘ ਦੀਵਾਨਾ, ਡਾ. ਨਰੇਸ਼ ਚੌਹਾਨ ਸਾਬਕਾ ਐਸ.ਐਮ.ਓ., ਸਰਬਜੀਤ ਸਿੰਘ ਜੀਤੀ ਪ੍ਰਧਾਨ ਬਲਾਕ ਖਮਾਣੋਂ, ਅਮੀ ਚੰਦ ਭਟੇੜੀ ਬਲਾਕ ਪ੍ਰਧਾਨ ਬਸੀ ਪਠਾਣਾਂ, ਕਮਾਡੈਂਟ ਪ੍ਰੀਤਮ ਸਿੰਘ ਬਾਜਵਾ, ਅਸ਼ੋਕ ਗੌਤਮ, ਨਾਜ਼ਰ ਸਿੰਘ ਰੱਤੋਂ ਪ੍ਰਧਾਨ ਕਿਸਾਨ ਵਿੰਗ ਖਮਾਣੋਂ, ਮੇਵਾ ਸਿੰਘ ਧਨੌਲਾ, ਧਰਮ ਸਿੰਘ ਸੰਮਤੀ ਮੈਂਬਰ, ਤਰਲੋਚਨ ਸਿੰਘ ਫਰੌਰ, ਹਰਪ੍ਰੀਤ ਸਿੰਘ ਸੋਨੀ, ਐਨ.ਕੇ. ਸ਼ਰਮਾ ਫਰੌਰ, ਗੁਰਮੀਤ ਸਿੰਘ ਬਸੀ ਪਠਾਣਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜੇਸ਼ ਸਿੰਗਲਾ ਨੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦਾ ਕੀਤਾ ਸਨਮਾਨ ਅਗਲੀ ਖ਼ਬਰ ਸੂਬੇ ਦੀ 'ਆਪ' ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਭੰਗ ਹੋਇਆ-ਰਿਆ <br/>
Ad Position 24