ਫ਼ਤਹਿਗੜ੍ਹ ਸਾਹਿਬ, 2 ਅਪ੍ਰੈਲ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਨਵੇਂ ਅਕੈਡਮਿਕ ਸੈਸ਼ਨ 2026-27 ਦੀ ਸ਼ੁਰੂਆਤ ਹਵਨ ਯੱਗ ਕਰਕੇ ਕੀਤੀ ਗਈ | ਜਿਸ ਵਿਚ ਸਕੂਲ ਦੇ ਸਕੱਤਰ-ਕਮ-ਖ਼ਜ਼ਾਨਚੀ ਪਿ੍ਆ ਅਰੋੜਾ, ਪਿ੍ੰਸੀਪਲ ਡਾ. ਬਬੀਤਾ ਚੋਪੜਾ ਅਤੇ ਅਧਿਆਪਕ ਵਰਗ ਨੇ ਭਾਗ ਲਿਆ | ਹਵਨ ਦੀ ਸ਼ੁਰੂਆਤ ਪੰਡਤ ਵਲੋਂ ਵੇਦ ਮੰਤਰਾਂ ਦੇ ਉਚਾਰਨ ਨਾਲ ਕੀਤੀ ਗਈ | ਇਸ ਦੌਰਾਨ ਭਗਵਾਨ ਅੱਗੇ ਅਰਦਾਸ ਕੀਤੀ ਕਿ ਨਵਾਂ ਸੈਸ਼ਨ ਸਾਰੇ ਵਿਦਿਆਰਥੀਆਂ ਲਈ ਖ਼ੁਸ਼ਹਾਲੀ, ਤਰੱਕੀ ਅਤੇ ਸਫਲਤਾ ਲੈ ਕੇ ਆਵੇ | ਇਸ ਮੌਕੇ ਸਕੂਲ ਦੇ ਸਕੱਤਰ ਪਿ੍ਆ ਅਰੋੜਾ ਨੇ ਸਮੂਹ ਅਧਿਆਪਕਾਂ ਨਾਲ ਮਿਲ ਕੇ ਸ਼ਰਧਾ ਨਾਲ ਹਵਨ ਵਿਚ ਆਹੁਤੀਆਂ ਦਿੱਤੀਆਂ, ਸਕੂਲ ਦੀ ਤਰੱਕੀ ਤੇ ਵਿਦਿਆਰਥੀਆਂ ਦੀ ਸਫਲਤਾ ਲਈ ਅਰਦਾਸ ਕੀਤੀ | ਹਵਨ ਨਾਲ ਸਭ ਨੇ ਏਕਤਾ, ਸਹਿਯੋਗ ਅਤੇ ਸਕਾਰਾਤਮਿਕ ਸੋਚ ਦਾ ਸੰਦੇਸ਼ ਦਿੱਤਾ | ਅਧਿਆਪਕਾਵਾਂ ਨੇ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਅਤੇ ਵਧੀਆ ਅਕੈਡਮਿਕ ਮਾਹੌਲ ਤਿਆਰ ਕਰਨ ਦਾ ਸੰਕਲਪ ਲਿਆ | ਸਕੂਲ ਦੇ ਪਿ੍ੰਸੀਪਲ ਡਾ. ਬਬੀਤਾ ਚੋਪੜਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਧਿਆਤਮਿਕ ਕਾਰਜ ਵਿਦਿਆਰਥੀਆਂ ਵਿਚ ਚੰਗੇ ਮੁੱਲਾਂ ਦੀ ਸਥਾਪਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਸੰਸਕਾਰਾਂ ਨਾਲ ਜੋੜਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿਚ ਮਿਹਨਤ ਕਰਨ ਅਤੇ ਉੱਚੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਅਕੈਡਮਿਕ ਸੈਸ਼ਨ ਦੀ ਮੰਗਲਮਈ ਸ਼ੁਰੂਆਤ ਕਰਨਾ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ, ਉੱਚ ਸਿੱਖਿਆ ਅਤੇ ਸਮੱਗਰੀਕ ਵਿਕਾਸ ਲਈ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਸੀ |