26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਲਾਲਾ ਲਾਜਪਤ ਰਾਏ ਐਜੂਕੇਸ਼ਨਲ ਟਰੱਸਟ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-04-2026
ਬਸੀ ਪਠਾਣਾਂ, 2 ਅਪ੍ਰੈਲ (ਪੱਤਰ ਪ੍ਰੇਰਕ)-ਲਾਲਾ ਲਾਜਪਤ ਰਾਏ ਐਜੂਕੇਸ਼ਨਲ ਟਰੱਸਟ ਬਸੀ ਪਠਾਣਾਂ ਦੀ ਇਕ ਅਹਿਮ ਮੀਟਿੰਗ ਅੱਜ ਨਕੇਸ਼ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਸਕੂਲ ਦੇ ਵਿਹੜੇ ਵਿਚ ਹੋਈ | ਮੀਟਿੰਗ ਵਿਚ ਨਕੇਸ਼ ਜਿੰਦਲ ਪ੍ਰਧਾਨ ਤੋਂ ਇਲਾਵਾ, ਅਸ਼ੋਕ ਧੀਮਾਨ ਮੈਨੇਜਰ, ਪ੍ਰਦੀਪ ਮਲਹੋਤਰਾ ਜਨਰਲ ਸਕੱਤਰ, ਕੇ.ਕੇ. ਵਰਮਾ, ਮੁਲਖ ਰਾਜ, ਵਿਸ਼ਾਲ ਗੁਪਤਾ, ਰਾਮ ਰਾਜ, ਅਨਿਲ ਕੁਮਾਰ ਡਾਇਰੈਕਟਰ, ਪ੍ਰਦੀਪ ਸ਼ਰਮਾ ਪਿ੍ੰਸੀਪਲ ਵੀ ਸ਼ਾਮਿਲ ਸਨ | ਸਭ ਟਰੱਸਟੀਆਂ ਨੇ ਪਹਿਲੀ ਤੋਂ ਲੈ ਕੇ ਗਿਆਰ੍ਹਵੀਂ ਕਲਾਸ ਤੱਕ ਘੋਸ਼ਿਤ ਸ਼ਾਨਦਾਰ ਨਤੀਜਿਆਂ ਲਈ ਪਿ੍ੰਸੀਪਲ ਨੂੰ ਵਧਾਈ ਦਿੱਤੀ ਅਤੇ ਮਿਠਾਈ ਖਵਾ ਕੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ | ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰ ਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਐਚ.ਕੇ. ਦੂਆ ਦੇ ਅਚਾਨਕ ਦੇਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਉਨ੍ਹਾਂ ਨੇ ਸਕੂਲ ਵਿਚ ਸਾਇੰਸ ਬਲਾਕ ਦੇ ਨਿਰਮਾਣ ਲਈ ਆਪਣੇ ਐਮ.ਪੀ ਲੈਂਡ ਫ਼ੰਡ ਵਿਚੋਂ 30 ਲੱਖ ਰੁਪਏ ਦਾ ਯੋਗਦਾਨ ਦਿੱਤਾ ਸੀ | ਇਸ ਮੌਕੇ 'ਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ | ਅੱਜ ਦੀ ਮੀਟਿੰਗ ਵਿਚ ਦੁਨੀਆ ਦੇ ਕਈ ਦੇਸ਼ਾਂ ਵਿਚ ਚੱਲ ਰਹੀਆਂ ਜੰਗਾਂ ਨੂੰ ਮਨੁੱਖਤਾ ਲਈ ਵੱਡਾ ਘਾਟਾ ਦੱਸਦੇ ਹੋਏ ਸ਼ਾਂਤੀ ਦੀ ਅਪੀਲ ਵੀ ਕੀਤੀ ਗਈ | ਅੰਤ ਵਿਚ ਮੀਟਿੰਗ ਚਾਹ ਨਾਲ ਸਮਾਪਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਦੀ ਮੀਟਿੰਗ ਹੋਈ ਅਗਲੀ ਖ਼ਬਰ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਬੱਸ ਹਿਮਾਚਲ ਲਈ ਰਵਾਨਾ
Ad Position 24