ਧਾਰੀਵਾਲ, 2 ਅਪ੍ਰੈਲ (ਸਵਰਨ ਸਿੰਘ)- ਪਿੰਡ ਜੋਗਵਾਲ ਵਿਖੇ ਐੱਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰਪਾਲ ਦੇ ਗ੍ਰਹਿ ਨਿਵਾਸ 'ਤੇ ਹੋਈ ਜਿਸ ਵਿਚ ਡੇਰਾ ਬਾਬਾ ਨਾਨਕ ਦੇ ਬਲਾਕ ਪ੍ਰਧਾਨ ਦੀ ਸਮੁੱਚੀ ਟੀਮ ਨੇ ਭਾਗ ਲਿਆ | ਇਸ ਮੌਕੇ ਹਲਕਾ ਇੰਚਾਰਜ ਚਰਨਜੀਤ ਸਿੰਘ, ਬਲਾਕ ਪ੍ਰਧਾਨ ਖਜਾਨ ਸਿੰਘ, ਪਲਵਿੰਦਰ ਸਿੰਘ, ਕਸ਼ਮੀਰ, ਗੁਰਪ੍ਰੀਤ, ਬਲਵਿੰਦਰ, ਅਵਤਾਰ ਸਿੰਘ ਤੋਂ ਇਲਾਵਾ ਮਨਜੀਤ ਸਿੰਘ ਹਲਕਾ ਕੋਆਰਡੀਨੇਟਰ, ਤਿਲਕ ਰਾਜ ਤੇ ਸੁਖਜਿੰਦਰ ਸਿੰਘ ਬਿੱਟੂ ਹਾਜ਼ਰ ਹੋਏ | ਇਸ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਐੱਸ.ਸੀ. ਭਾਈਚਾਰੇ ਦੀਆਂ ਬੀਬੀਆਂ ਨੂੰ 15-15 ਸੌ ਰੁਪਏ ਦੇਣ ਦੀ ਸ਼ਲਾਘਾ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਜਸਵਿੰਦਰਪਾਲ ਨੇ ਕਿਹਾ ਕਿ ਪਾਰਟੀ ਤੇ ਸਰਕਾਰ ਦੀਆਂ ਨੀਤੀਆਂ ਤੋਂ ਐੱਸ.ਸੀ. ਭਾਈਚਾਰੇ ਨੂੰ ਜਾਗਰੂਕ ਕਰਵਾਉਣ ਲਈ ਜ਼ਿਲ੍ਹੇ ਦੇ ਹਰੇਕ ਬਲਾਕ ਬਾਡੀ ਦੀਆਂ ਮੀਟਿੰਗਾਂ ਕਰ ਕੇ ਪਿੰਡ ਪੱਧਰ 'ਤੇ ਜਾ ਕੇ ਦੱਸਣ ਲਈ ਪ੍ਰੇਰਿਤ ਕੀਤਾ ਜਾਵੇਗਾ |