26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕਾਹਨੂੰਵਾਨ 'ਚ ਮਹਾਂਵੀਰ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 03-04-2026
ਕਾਹਨੂੰਵਾਨ, 2 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)-ਇਤਿਹਾਸਕ ਕਸਬਾ ਕਾਹਨੂੰਵਾਨ ਦੇ ਠਾਕੁਰ ਦੁਵਾਰਾ ਮੰਦਿਰ ਵਿਚ ਮਹੰਤ ਸ੍ਰੀ ਨਰ ਸਿੰਘ ਦਾਸ ਦੀ ਅਗਵਾਈ ਹੇਠ ਭਗਵਾਨ ਮਹਾਂਵੀਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਰੇਨੂੰ ਆਹਲੂਵਾਲੀਆ, ਅਕੇਸ਼, ਨੀਲ ਸ਼ਰਮਾ ਦੀਆਂ ਸਕੀਰਤਨ ਪਾਰਟੀਆਂ ਵਲੋਂ ਭਗਵਾਨ ਮਹਾਂਵੀਰ ਦੇ ਸ਼ਬਦ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਗਿਆ | ਇਸ ਸੰਬੰਧ ਵਿਚ ਕਸਬੇ ਦੇ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਸਵਾਦਿਸ਼ਟ ਪਦਾਰਥਾਂ ਦੇ ਲੰਗਰ ਲਗਾਏ ਗਏ | ਦੁਕਾਨਦਾਰਾਂ ਵਲੋਂ ਥਾਂ-ਥਾਂ 'ਤੇ ਸਵੇਰੇ ਚਾਹ-ਪਕੌੜਿਆਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਹਨੀ ਘਈ, ਪਵਨ ਘਈ, ਰਜੇਸ਼ ਕੁਮਾਰ, ਅਮਿਤ ਤਿਵਾੜੀ, ਕਾਲੂ ਠੇਕੇਦਾਰ, ਰਮਨ ਕੁਮਾਰ ਢਾਡੀਆਂ, ਰਾਜੂ ਆਦਿ ਸਮੂਹ ਦੁਕਾਨਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਾਤੀ ਸਰਟੀਫਿਕੇਟ ਬਣਾਉਣ ਲਈ ਔਰਤਾਂ ਹੋ ਰਹੀਆਂ ਖੱਜਲ-ਖੁਆਰ ਅਗਲੀ ਖ਼ਬਰ ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਦੀ ਮੀਟਿੰਗ ਹੋਈ
Ad Position 24