26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜਾਤੀ ਸਰਟੀਫਿਕੇਟ ਬਣਾਉਣ ਲਈ ਔਰਤਾਂ ਹੋ ਰਹੀਆਂ ਖੱਜਲ-ਖੁਆਰ

Ad Position 21
No active advertisement
ਅਜੀਤ ਡੈਸਕ 03-04-2026
ਬਟਾਲਾ, 2 ਅਪ੍ਰੈਲ (ਸਤਿੰਦਰ ਸਿੰਘ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੀਤੇ ਦਿਨੀਂ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਤੇ ਐਸ.ਸੀ. ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਲਈ ਐਸ.ਸੀ. ਵਰਗ ਦੀਆਂ ਔਰਤਾਂ ਨੂੰ ਇਹ ਲਾਭ ਪ੍ਰਾਪਤ ਕਰਨ ਲਈ ਨਵੇਂ ਜਾਤੀ ਸਰਟੀਫਿਕੇਟ ਬਣਾਉਣ ਦੇ ਹੁਕਮ ਕੀਤੇ ਗਏ ਹਨ, ਜੋ ਕਿ ਸੇਵਾ ਕੇਂਦਰਾਂ ਵਿਚ ਬਣਦੇ ਹਨ | ਇਹ ਐਲਾਨ ਹੁੰਦਿਆਂ ਹੀ ਐਸ.ਸੀ. ਵਰਗ ਦੀਆਂ ਔਰਤਾਂ ਵਿਚ ਹਲਚਲ ਕਾਫੀ ਤੇਜ਼ ਹੋ ਗਈ ਹੈ ਤੇ ਉਹ ਛੇਤੀ ਤੋਂ ਛੇਤੀ ਆਪਣੇ ਨਵੇਂ ਜਾਤੀ ਸਰਟੀਫਿਕੇਟ ਬਣਾਉਣ ਲਈ ਸੇਵਾ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਪਹੁੰਚ ਰਹੀਆਂ ਹਨ | ਸੇਵਾ ਕੇਂਦਰਾਂ ਅੰਦਰ ਵੱਡੀ ਗਿਣਤੀ ਵਿਚ ਔਰਤਾਂ ਪਹੁੰਚਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਇਸ ਦੇ ਨਾਲ-ਨਾਲ ਹੋਰ ਕੰਮਾਂ ਲਈ ਆਏ ਲੋਕ ਵੀ ਖੱਜਲ-ਖੁਆਰ ਹੋ ਰਹੇ ਹਨ | ਬਟਾਲਾ ਦੇ ਇਕ ਸੇਵਾ ਕੇਂਦਰ ਵਿਚ ਪਹੁੰਚੀਆਂ ਔਰਤਾਂ ਨੇ ਦੱਸਿਆ ਕਿ ਇਥੇ ਇਕ ਦਿਨ ਵਿਚ ਕੇਵਲ 35 ਟੋਕਨ ਹੀ ਵੰਡੇ ਜਾਂਦੇ ਹਨ ਤੇ ਸਾਨੂੰ ਇਹ ਟੋਕਨ ਪ੍ਰਾਪਤ ਕਰਨ ਲਈ ਸਵੇਰੇ 7 ਵਜੇ ਤੋਂ ਹੀ ਲਾਇਨਾਂ ਵਿਚ ਖੜਨਾ ਪੈਂਦਾ ਹੈ | ਜਦ ਕਿ ਸੇਵਾ ਕੇਂਦਰ ਸਵੇਰੇ 9 ਵਜੇ ਖੁੱਲ੍ਹਣ 'ਤੇ ਇਹ ਟੋਕਨ ਵੰਡੇ ਜਾਂਦੇ ਹਨ | 35 ਟੋਕਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਤੋਂ ਬਾਅਦ ਬਾਕੀ ਔਰਤਾਂ ਰੋਜ਼ਾਨਾ ਘਰਾਂ ਨੂੰ ਵਾਪਸ ਜਾਣ ਕਰ ਕੇ ਭਾਰੀ ਮੁਸ਼ਕਲਾਂ 'ਚੋਂ ਲੰਘ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਡੇ ਜਾਤੀ ਸਰਟੀਫਿਕੇਟ ਪਹਿਲਾਂ ਵੀ ਬਣੇ ਹੋਏ ਹਨ ਪਰ ਸਰਕਾਰ ਨੇ ਨਵੇਂ ਜਾਤੀ ਸਰਟੀਫਿਕੇਟ ਬਣਾਉਣ ਦੇ ਹੁਕਮ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸਾਨੂੰ 1500 ਰੁਪਏ ਦਾ ਲਾਭ ਦੇਣ ਦਾ ਐਲਾਨ ਕਰ ਚੁੱਕੀ ਹੈ ਪਰ ਦੂਜੇ ਪਾਸੇ ਸਾਨੂੰ ਇਹ ਸਰਟੀਫਿਕੇਟ ਦੁਬਾਰਾ ਨਵੇਂ ਬਣਾਉਣ ਲਈ ਫੀਸ ਵੀ ਅਦਾ ਕਰਨੀ ਪੈ ਰਹੀ ਹੈ ਤੇ ਖੱਜਲ-ਖੁਆਰੀ ਵੱਖਰੀ ਹੋ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਹਿਲਾਂ ਬਣੇ ਜਾਤੀ ਸਰਟੀਫਿਕੇਟਾਂ ਨੂੰ ਹੀ ਮਾਨਤਾ ਦੇਵੇ |

Ad Position 22
No active advertisement
ਪਿਛਲੀ ਖ਼ਬਰ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਬਲਰਾਜ ਸਿੰਘ ਭਾਗੋਵਾਲ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕਾਹਨੂੰਵਾਨ 'ਚ ਮਹਾਂਵੀਰ ਜੈਅੰਤੀ ਮਨਾਈ
Ad Position 24