ਮੰਡੀ ਗੋਬਿੰਦਗੜ੍ਹ, 3 ਅਪ੍ਰੈਲ (ਰਾਜੇਸ਼ ਸ਼ਰਮਾ, ਇਕਬਾਲਦੀਪ ਸੰਧੂ)-ਪਵਨ ਪੁੱਤਰ ਸ੍ਰੀ ਹਨੂੰਮਾਨ ਦੀ ਪਵਿੱਤਰ ਜੈਅੰਤੀ 'ਤੇ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੰਕਟ ਮੋਚਨ ਮੰਦਿਰ ਮੰਡੀ ਗੋਬਿੰਦਗੜ੍ਹ ਵਿਖੇ ਅਰਚਨਾ ਪੂਜਾ ਕਰਕੇ ਸਰਬੱਤ ਦੇ ਭਲੇ ਲਈ ਮਨੋਕਾਮਨਾਵਾਂ ਕੀਤੀਆਂ | ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਸ੍ਰੀ ਹਨੂੰਮਾਨ ਜੀ ਦੀਆਂ ਸਿੱਖਿਆਵਾਂ ਤੋਂ ਸਾਨੂੰ ਜਿੱਥੇ ਸੇਧ ਲੈਣੀ ਚਾਹੀਦੀ ਹੈ, ਉੱਥੇ ਪ੍ਰਭੂ ਭਗਤੀ ਦੀ ਇਕ ਮਿਸਾਲ ਵੀ ਹਨੂੰਮਾਨ ਜੀ ਨੂੰ ਮੰਨਿਆਂ ਜਾਂਦਾ ਹੈ | ਅੱਜ ਸਮੁੱਚੀ ਦੁਨੀਆ ਸ੍ਰੀ ਹਨੂੰਮਾਨ ਨੂੰ ਪੂਜਦੇ ਹੀ ਨਹੀਂ, ਸਗੋਂ ਹਰ ਕੰਮ ਕਰਨ ਤੋਂ ਪਹਿਲਾਂ ਮੰਦਿਰਾਂ ਵਿਚ ਜਾ ਕੇ ਆਸ਼ੀਰਵਾਦ ਵੀ ਲੈਂਦੇ ਹਨ | ਇਸ ਮੌਕੇ 'ਤੇ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਗੋਇਲ, ਆਸ਼ੂ ਵਰਮਾ, ਪ੍ਰਦੀਪ ਕੁਮਾਰ ਮਿੰਟੂ ਦੀ ਅਗਵਾਈ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਡਾ. ਅਰਜੁਨ ਸਿੰਘ, ਹਰਮੀਤ ਸਿੰਘ ਖਾਲਸਾ, ਨਾਜ਼ਰ ਸਿੰਘ, ਸੋਮਨਾਥ ਸਿੰਘ ਅਜਨਾਲੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਗੁਰਸਾਹਿਬ ਸਿੰਘ ਭਾਂਬਰੀ, ਗੁਰਪ੍ਰੀਤ ਸਿੰਘ ਨੋਨੀ, ਯਸ਼ ਵਰਮਾ, ਰਾਜੇਸ਼ ਕੁਮਾਰ ਸ਼ਾਹੀ, ਸੁਸ਼ੀਲ ਕੁਮਾਰ, ਰਾਮ ਕਿਸ਼ਨ, ਵਭਨੇਸ ਕੁਮਾਰ, ਰੌਸ਼ਨ ਸਿੰਘ, ਬਿਕਰਮ ਸਿੰਘ, ਲਾਲ ਸਿੰਘ ਆਹਲੂਵਾਲੀਆ, ਬਹਾਦਰ ਸਿੰਘ ਹੈਬਤਪੁਰ, ਕਰਮਜੀਤ ਗਾਂਧੀ, ਰਾਮ ਸਿੰਘ, ਸਾਹਿਜ ਧਾਲੀਵਾਲ, ਅੰਗਰੇਜ਼ ਸਿੰਘ ਲਾਡਪੁਰ, ਹਰਪਾਲ ਸਿੰਘ ਮੱਗੋ, ਜਤਿੰਦਰਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਡਿਪਟੀ ਵੀ ਮੌਜੂਦ ਸਨ |