27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਆਂਗਣਵਾੜੀ ਵਰਕਰਾਂ ਲਈ ਖ਼ਰੀਦੇ ਮੋਬਾਈਲ ਤੁਰੰਤ ਵਰਕਰਾਂ ਨੂੰ ਵੰਡੇ ਜਾਣ-ਯੂਨੀਅਨ ਆਗੂ

Ad Position 21
No active advertisement
ਅਜੀਤ ਡੈਸਕ 24-04-2026
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਦੌਰਾਨ ਆਂਗਣਵਾੜੀ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਲਈ ਖ਼ਰੀਦੇ ਗਏ ਮੋਬਾਈਲ ਫ਼ੋਨ ਤੁਰੰਤ ਵਰਕਰਾਂ ਨੂੰ ਵੰਡੇ ਜਾਣ |
ਇਸ ਮੌਕੇ ਯੂਨੀਅਨ ਆਗੂ ਗੁਰਮੀਤ ਕੌਰ ਚੁੰਨੀ, ਗੁਰਮੀਤ ਕੌਰ ਰੁੜਕੀ, ਸਰਜੀਤ ਕੌਰ ਬਸੀ, ਦਲਵੀਰ ਕੌਰ, ਚਰਨਜੀਤ ਕੌਰ, ਬਲਵਿੰਦਰ ਕੌਰ ਪੰਜੋਲੀ, ਕੁਲਵੰਤ ਕੌਰ ਭਮਾਰਸੀ, ਸ਼ਰਨ ਕੌਰ, ਗੁਰਜੀਤ ਕੌਰ ਖਮਾਣੋਂ, ਇੰਦਰਪਾਲ ਕੌਰ, ਭੁਪਿੰਦਰ ਕੌਰ ਅਮਲੋਹ, ਜਸਵਿੰਦਰ ਕੌਰ, ਗੁਰਬਚਨ ਕੌਰ ਮੰਡੋਫਲ, ਦਲਜੀਤ ਕੌਰ, ਰਣਜੀਤ ਕੌਰ, ਚੰਪਾ ਰਾਣੀ, ਪਰਮਜੀਤ ਕੌਰ ਅਤੇ ਬਲਵਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਲ 2018 ਵਿਚ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਇਹ ਫ਼ੋਨ ਸਮੇਂ ਸਿਰ ਨਹੀਂ ਦਿੱਤੇ ਗਏ | ਪੰਜ ਸਾਲ ਬਾਅਦ ਦੁਬਾਰਾ ਫ਼ੋਨ ਦੇਣ ਲਈ ਰਕਮ ਜਾਰੀ ਕੀਤੀ ਗਈ, ਜਿਸ ਅਧੀਨ ਭਾਰਤ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਪੂਰੀ ਰਕਮ ਦਿੱਤੀ ਗਈ | ਹੁਣ ਲਗਪਗ ਅੱਠ ਸਾਲਾਂ ਬਾਅਦ ਮੋਬਾਈਲ ਫ਼ੋਨ ਖ਼ਰੀਦੇ ਗਏ ਹਨ ਅਤੇ ਇਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਕੋਲ ਪਹੁੰਚ ਚੁੱਕੇ ਹਨ, ਪਰ ਅਜੇ ਤੱਕ ਆਂਗਣਵਾੜੀ ਵਰਕਰਾਂ ਨੂੰ ਨਹੀਂ ਦਿੱਤੇ ਗਏ |
ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਨਿੱਜੀ ਮੋਬਾਈਲ ਫੋਨਾਂ ਤੋਂ ਸਰਕਾਰ ਦੇ ਕਈ ਮਹੱਤਵਪੂਰਨ ਕੰਮ ਕਰ ਰਹੀਆਂ ਹਨ | ਜਦਕਿ ਆਂਗਣਵਾੜੀ ਵਰਕਰਾਂ ਨੂੰ ਕੇਵਲ 154 ਰੁਪਏ ਮੋਬਾਈਲ ਭੱਤਾ ਦਿੱਤਾ ਜਾਂਦਾ ਹੈ, ਜਿਸ ਨਾਲ ਰੀਚਾਰਜ ਕਰਨਾ ਵੀ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੋਰ ਨਵੀਆਂ ਯੋਜਨਾਵਾਂ ਅਤੇ ਕੰਮ ਆਂਗਣਵਾੜੀ ਵਰਕਰਾਂ ਤੋਂ ਲੈਣਾ ਚਾਹੁੰਦੀ ਹੈ ਤਾਂ ਖ਼ਰੀਦੇ ਹੋਏ ਮੋਬਾਈਲ ਡੱਬਾ ਬੰਦ ਹਾਲਤ ਵਿਚ ਤੁਰੰਤ ਵਰਕਰਾਂ ਨੂੰ ਦਿੱਤੇ ਜਾਣ | ਵਰਤੇ ਹੋਏ ਜਾਂ ਕਿਸੇ ਹੋਰ ਕੰਮ ਲਈ ਵਰਤੇ ਗਏ ਮੋਬਾਈਲ ਆਂਗਣਵਾੜੀ ਵਰਕਰ ਕਬੂਲ ਨਹੀਂ ਕਰਨਗੀਆਂ ਅਤੇ ਨਾ ਹੀ ਕੋਈ ਰਸੀਵਿੰਗ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਖਮਾਣੋਂ ਵਲੋਂ ਤਿੰਨ ਰੋਜ਼ਾ ਸ਼ੈਂਸਜ ਸਿਖਲਾਈ ਸਫਲਤਾ ਪੂਰਵਕ ਮੁਕੰਮਲ ਅਗਲੀ ਖ਼ਬਰ ਪਿੰਡ ਹਿੰਮਤਗੜ੍ਹ 'ਚ ਚੋਰਾਂ ਦਾ ਕਹਿਰ, ਦੋ ਰਾਤਾਂ 'ਚ ਚਾਰ ਟਰਾਂਸਫਾਰਮਰ ਤੋੜ ਕੇ ਤਾਂਬਾ ਚੋਰੀ
Ad Position 24